ਰੇਲਵੇ ਸਟੇਸ਼ਨ ਗੁਰਦਾਸਪੁਰ ‘ਤੇ ਪਟੜੀ ਤੋਂ ਲੱਥਾ ਮਾਲ ਗੱਡੀ ਦਾ ਡਿੱਬਾ, ਨਹੀਂ ਹੋਇਆ ਜਾਨ ਮਾਲ ਦਾ ਨੁਕਸਾਨ

ਗੁਰਦਾਸਪੁਰ, 31 ਮਾਰਚ (ਮੰਨਣ ਸੈਣੀ)। ਰੇਲਵੇ ਵਿਭਾਗ ਦੇ ਕਰਮਚਾਰੀਆਂ ਦੀ ਇੱਕ ਵੱਡੀ ਗਲਤੀ ਸਾਹਮਣੇ ਆਈ ਹੈ। ਜਿਸ ਦੇ ਚਲਦਿਆਂ ਵੀਰਵਾਰ ਦੁਪਹਿਰ ਨੂੰ ਪਠਾਨਕੋਟ ਤੋਂ ਗੁਰਦਾਸਪੁਰ ਵਾਇਆ ਬਟਾਲਾ ਜਾ ਰਹੀ ਮਾਲ ਗੱਡੀ ਦਾ ਡੱਬਾ ਗੁਰਦਾਸਪੁਰ ਪਲੇਟਫਾਰਮ ਦੇ ਸਾਹਮਣੇ ਪਟੜੀ ਤੋਂ ਉਤਰ ਗਿਆ। ਹਾਲਾਕਿ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪਠਾਨਕੋਟ ਤੋਂ 58 ਡੱਬਿਆਂ ਵਾਲੀ ਇੱਕ ਮਾਲ ਗੱਡੀ ਕਰਤਾਰਪੁਰ ਤੋਂ ਮੁਕੇਰੀਆ ਪਠਾਨਕੋਟ ਤੋਂ ਗੁਰਦਾਸਪੁਰ ਬਟਾਲਾ ਵਿੱਚ ਖਾਦ ਉਤਾਰਨ ਲਈ ਆਈ ਸੀ ਤਾਂ ਜਿਵੇਂ ਹੀ ਮਾਲ ਗੱਡੀ ਗੁਰਦਾਸਪੁਰ ਪਹੁੰਚੀ ਤਾਂ ਡਰਾਈਵਰ ਨੇ ਗੱਡੀ ਨੂੰ ਠੀਕ ਥਾਂ ’ਤੇ ਖੜ੍ਹਾ ਕਰਨ ਲਈ ਉਲਟਾ ਚਲਾਨਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਦੌਰਾਨ ਗੱਡੀ ਦੇ ਪਿਛਲੇ ਡੱਬੇ ‘ਚ ਗਾਰਡ ਮੌਜੂਦ ਨਾ ਹੋਣ ‘ਤੇ ਇਹ ਘਟਨਾ ਵਾਪਰੀ। ਉੱਥੇ ਹੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਅੰਦਾਜ਼ਾ ਨਹੀਂ ਲਗਾ ਸਕਿਆ ਅਤੇ ਟਰੇਨ ਪਟੜੀ ਤੋਂ ਉਤਰ ਗਈ।

Exit mobile version