ਗੁਰਦਾਸਪੁਰ ਅੰਦਰ ਸ਼ਨੀਵਾਰ ਨੂੰ ਬਿਜਲੀ ਹੋਵੇਗੀ ਪ੍ਰਭਾਵਿਤ, ਤਾਰਾਂ ਦੀ ਜ਼ਰੂਰੀ ਮੁਰੰਮਤ ਅਤੇ ਨਵੀਨੀਕਰਨ ਕਾਰਨ ਲੱਗੇਗਾ 10 ਤੋਂ ਸ਼ਾਮ 5 ਵਜੇ ਤੱਕ ਕੱਟ

ਗੁਰਦਾਸਪੁਰ, 17 ਮਾਰਚ (ਮੰਨਣ ਸੈਣੀ)। ਬਿਜਲੀ ਦੀਆਂ ਤਾਰਾਂ ਦੀ ਲੋੜੀਂਦੀ ਮੁਰੰਮਤ ਅਤੇ ਨਵੀਨੀਕਰਨ ਕਾਰਨ 19 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਤੱਕ ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ (ਸ਼ਹਿਰੀ) ਇੰਜੀ. ਹਿਰਦੇਪਾਲ ਸਿੰਘ ਬਾਜਵਾ ਅਤੇ ਉਪ ਮੰਡਲ ਅਫਸਰ (ਸਬ ਅਰਬਨ) ਇੰਜੀ. ਅਰੁਣਾ ਡੋਗਰਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 66 ਕੇਵੀ ਪੁੱਡਾ ਕਲੋਨੀ, 66 ਕੇਵੀ ਸਕੀਮ ਨੰਬਰ 7 ਸਾਰੇ 11 ਕੇਵੀ ਫੀਡਰ ਪੁੱਡਾ ਕਲੋਨੀ-1 ਅਤੇ 2, ਬਟਾਲਾ ਰੋਡ ਨਵਾਂ ਅਤੇ ਪੁਰਾਣਾ, ਗੀਤਾ ਭਵਨ ਰੋਡ, 11 ਕੇਵੀ ਬੱਬਰੀ ਫੀਡਰ, ਸਾਧੂਚੱਕ ਫੀਡਰ, ਮੰਡੀ ਫੀਡਰ, ਮੀਰਪੁਰ ਫੀਡਰ, ਗੋਲ ਮੰਦਰ ਫੀਡਰ, ਬਾਬਾ ਟਹਿਲ ਸਿੰਘ ਫੀਡਰ, 11 ਕੇਵੀ 24 ਘੰਟੇ ਹਸਪਤਾਲ ਫੀਡਰ, 11 ਕੇਵੀ ਸਿਟੀ, ਤ੍ਰਿਮੋ ਰੋਡ ਫੀਡਰ, ਐਸ.ਡੀ.ਕਾਲਜ ਫੀਡਰ ਅਧੀਨ ਖੇਤਰ 155 ਏਕੜ ਪੁੱਡਾ ਕਲੋਨੀ ਬਟਾਲਾ ਰੋਡ, ਮੈਰੀਟੋਰੀਅਸ ਸਕੂਲ, ਬਿਰਧ ਆਸ਼ਰਮ, ਪਿੰਡ ਬੱਬਰੀ ਸਾਈਡ, ਕਾਹਨੂੰਵਾਨ ਰੋਡ, ਪੁਰਾਣਾ ਬਾਜ਼ਾਰ, ਗੀਤਾ ਭਵਨ ਰੋਡ, ਹਨੂੰਮਾਨ ਚੌਕ, ਬਾਟਾ ਚੌਕ, ਤ੍ਰਿਮੋ ਰੋਡ, ਸਦਰ ਬਾਜ਼ਾਰ, ਇਨਡੋਰ ਬਾਜ਼ਾਰ, ਲਾਇਬ੍ਰੇਰੀ ਚੌਕ ਤੋਂ ਜੇਲ੍ਹ ਰੋਡ, ਜੇਲ੍ਹ ਰੋਡ ’ਤੇ ਪੈਂਦੇ ਸਰਕਾਰੀ ਕਮਰੇ, ਡਾਕਖਾਨਾ ਚੌਕ ਤੋਂ ਤ੍ਰਿਮੋ ਰੋਡ, ਬਹਿਰਾਮਪੁਰ ਰੋਡ, ਕਾਲਜ ਰੋਡ। , ਪੁਰਾਣੀ ਦਾਣਾ ਮੰਡੀ, ਸਿਵਲ ਲਾਈਨ, ਬੀ.ਐਸ.ਐਫ ਰੋਡ, ਡੀਸੀ ਦਫ਼ਤਰ, ਜ਼ਿਲ੍ਹਾ ਅਦਾਲਤੀ ਕੰਪਲੈਕਸ, ਸੈਕਟਰੀਆ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

FacebookTwitterEmailWhatsAppTelegramShare
Exit mobile version