Indian Student Died in Ukraine: ਯੂਕਰੇਨ ਵਿੱਚ ਰੂਸ ਦੇ ਹਮਲੇ ਦਰਮਿਆਨ ਇੱਕ ਹੋਰ ਭਾਰਤੀ ਦੀ ਮੌਤ ਹੋਣ ਦੀ ਖਬਰ ਹੈ। ਪੰਜਾਬ ਦੇ ਬਰਨਾਲਾ ਜਿਲੇ ਦਾ ਚੰਦਨ ਜਿੰਦਲ ਨਾਂ ਦੇ 22 ਸਾਲਾ ਵਿਦਿਆਰਥੀ ਦੀ ਬੁੱਧਵਾਰ ਨੂੰ ਮੌਤ ਹੋ ਗਈ। ਹਾਲਾਂਕਿ ਚੰਦਨ ਦੀ ਮੌਤ ਹਮਲੇ ‘ਚ ਨਹੀਂ ਸਗੋਂ ਬੀਮਾਰੀ ਕਾਰਨ ਹੋਈ ਹੈ। ਉਸ ਨੂੰ ਯੂਕਰੇਨ ਦੀ ਵਿਨਿਤਸਾ ਮੈਡੀਕਲ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਇਲਾਜ ਦੌਰਾਨ ਚੰਦਨ ਦੀ ਬੁੱਧਵਾਰ ਨੂੰ ਮੌਤ ਹੋ ਗਈ। ਯੂਕਰੇਨ ਵਿੱਚ ਇਹ ਲਗਾਤਾਰ ਦੂਜੀ ਭਾਰਤੀ ਮੌਤ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਰਨਾਟਕ ਦੇ ਰਹਿਣ ਵਾਲੇ ਨਵੀਨ ਦੀ ਖਾਰਕਿਵ ‘ਚ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ।
Ukraine War News: ਯੂਕਰੇਨ ‘ਚ ਦੂਜੇ ਭਾਰਤੀ ਦੀ ਮੌਤ, ਪੰਜਾਬ ਬਰਨਾਲਾ ਜਿਲੇ ਦੇ ਚੰਦਨ ਦੀ ਹਸਪਤਾਲ ਵਿੱਚ ਹੋਈ ਮੌਤ
