ਪਠਾਨਕੋਟ ਹਵਾਈ ਅੱਡੇ ਤੋਂ ਦਿੱਲੀ ਦੀ ਉਡਾਨ ਅਣਮਿਥੇ ਸਮੇਂ ਲਈ ਬੰਦ

ਪਠਾਨਕੋਟ, 26 ਫਰਵਰੀ । ਪਠਾਨਕੋਟ-ਦਿੱਲੀ ਹਵਾਈ ਉਡਾਨ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਸਬੰਧਿਤ ਕੰਪਨੀ ਵੱਲੋਂ ਇਸ ਦਾ ਕਾਰਨ ਕਮਰਸ਼ੀਅਲ ਦੱਸਿਆ ਜਾ ਰਿਹਾ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓਮੀਕਰੋਨ ਤੋਂ ਬਾਅਦ ਆਈ ਮੁਸਾਫਰਾਂ ਦੀ ਕਮੀ ਦੇ ਚਲਦੇ ਕੰਪਨੀ ਨੂੰ ਇਸ ਰੂਟ ਉਪਰ ਘਾਟਾ ਪੈ ਰਿਹਾ ਸੀ। ਬੀਤੇ ਸੋਮਵਾਰ, ਬੁੱਧਵਾਰ ਅਤੇ ਅੱਜ ਸ਼ੁੱਕਰਵਾਰ ਨੂੰ ਪਠਾਨਕੋਟ ਤੋਂ ਦਿੱਲੀ ਲਈ ਹਵਾਈ ਉਡਾਨ ਲਈ ਸੇਵਾ ਮਿਲ ਰਹੀ ਸੀ ਅਤੇ ਅੱਜ ਵੀ ਪਠਾਨਕੋਟ ਤੋਂ ਲਗਪਗ 41 ਸਵਾਰੀਆਂ ਨੂੰ ਲੈ ਕੇ ਦਿੱਲੀ ਲਈ ਹਵਾਈ ਜਹਾਜ਼ ਨੇ ਉਡਾਨ ਭਰੀ। ਪਠਾਨਕੋਟ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਅਮਿਤ ਨਈਅਰ ਨੇ ਇਸ ਉਡਾਨ ਨੂੰ ਬੰਦ ਕਰਨ ’ਤੇ ਚਿੰਤਾ ਪ੍ਰਗਟ ਕੀਤੀ ਹੈ।

Exit mobile version