ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਰੂਸ ਖ਼ਿਲਾਫ਼ ਮਤੇ ਉਪਰ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ

ਨਵੀਂ ਦਿੱਲੀ, 26 ਫਰਵਰੀ। ਯੂਕਰੇਨ ’ਤੇ ਹਮਲੇ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਰੂਸ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਵੋਟ ਨਾ ਪਾ ਕੇ ਭਾਰਤ ਨੇ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਤੱਕ ਪਹੁੰਚਣ ਦਾ ਰਾਹ ਖੁੱਲ੍ਹਾ ਰੱਖਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਵਿਰੁੱਧ ਰੂਸ ਦੇ ‘ਹਮਲਾਵਰ ਵਤੀਰੇ’ ਦੀ ‘ਜ਼ੋਰਦਾਰ ਨਿੰਦਾ’ ਕਰਨ ਵਾਲੇ ਮਤੇ ‘ਤੇ ਵੋਟਿੰਗ ਕੀਤੀ, ਜਿਸ ਵਿਚ ਭਾਰਤ ਨੇ ਹਿੱਸਾ ਨਹੀਂ ਲਿਆ। ਇਹ ਮਤਾ ਅਮਰੀਕਾ ਨੇ ਪੇਸ਼ ਕੀਤਾ ਸੀ। ਸੁਰੱਖਿਆ ਪਰਿਸ਼ਦ ਵਿੱਚ ਮਤਾ ਪਾਸ ਨਹੀਂ ਹੋ ਸਕਿਆ ਕਿਉਂਕਿ ਇਸ ਕੌਂਸਲ ਦੇ ਸਥਾਈ ਮੈਂਬਰ ਰੂਸ ਨੇ ਵੀਟੋ ਕਰ ਦਿੱਤਾ।

FacebookTwitterEmailWhatsAppTelegramShare
Exit mobile version