ਸਾਰੇ ਪੋਲਿੰਗ ਕੇਂਦਰਾਂ ’ਤੇ ਵੈਬ ਕਾਸਟਿੰਗ ਰਾਹੀਂ ਰੱਖੀ ਜਾਵੇਗੀ ਕਰੜੀ ਨਿਗਰਾਨੀ

ਗੁਰਦਾਸਪੁਰ, 19 ਫਰਵਰੀ  ( ਮੰਨਣ ਸੈਣੀ )। ਪੰਜਾਬ ਵਿਧਾਨ ਸਭਾ ਚੋਣਾਂ 2022  ਲਈ ਗੁਰਦਾਸਪੁਰ ਜਿਲ੍ਹੇ ਦੇ ਸਾਰੇ 1554 ਪੋਲਿੰਗ ਸਟੇਸ਼ਨਾਂ ਉੱਪਰ ਨਿਗਰਾਨੀ ਲਈ ਵੈਬ ਕਾਸਟਿੰਗ ਕੀਤੀ ਜਾ ਰਹੀ ਹੈ, ਜਿਸਨੂੰ ਅੱਗੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਕੰਟਰੋਲ ਸੈਂਟਰ, ਕਮਰਾ ਨੰਬਰ 323, ਬਲਾਕ-ਬੀ ਨਾਲ ਲਿੰਕ ਕੀਤਾ ਗਿਆ ਹੈ।

ਜਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ  ਪੋਲਿੰਗ ਦੌਰਾਨ ਪਾਰਦਰਸ਼ਤਾ ਲਈ ਸਾਰੇ ਪੋਲਿੰਗ ਬੂਥਾਂ ਉੱਪਰ ਵੈੱਬ ਕਾਸਟਿੰਗ ਕਰਵਾਈ ਜਾ ਰਹੀ ਹੈ, ਜਿਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਕੰਟਰੋਲ ਸੈਂਟਰ ਰਾਹੀਂ ਵੇਖਿਆ ਜਾ ਸਕੇਗਾ।

ਵੈੱਬ ਕਾਸਟਿੰਗ ਰਾਹੀਂ ਸਾਰੇ ਪੋਲਿੰਗ ਬੂਥਾਂ ਤੋਂ ਸਿੱਧਾ ਪ੍ਰਸਾਰਨ ਕੰਟਰੋਲ ਸੈਂਟਰ ਵਿਖੇ ਵੇਖਿਆ ਜਾ ਸਕੇਗਾ। ਇਸ ਲਈ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪਲਾਜਮਾ ਸਕਰੀਨਾਂ ਲਾਈਆਂ ਗਈਆਂ ਹਨ, ਜਿਸ ਰਾਹੀਂ ਸਿੱਧਾ ਪ੍ਰਸਾਰਣ ਹੋਵੇਗਾ। ਕਿਸੇ ਵੀ ਅਣਸੁਖਾਵੇਂ ਹਾਲਾਤ ਵੇਲੇ ਤੁਰੰਤ ਕਾਰਵਾਈ ਲਈ ਕੁਇਕ ਰਿਸਪਾਂਸ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।

FacebookTwitterEmailWhatsAppTelegramShare
Exit mobile version