ਲਗਾਤਾਰ ਦੂਸਰੇ ਦਿਨ ਐਕਸ਼ਾਈਜ਼ ਵਿਭਾਗ ਵਲੋਂ ਵੱਡੀ ਕਾਰਾਵਈ ਕਰਦਿਆਂ 22 ਪੇਟੀਆਂ ਨਾਜ਼ਾਇਜ਼ ਸ਼ਰਾਬ ਬਟਾਲਾ ਹਲਕੇ ਤੋਂ ਕੀਤੀ ਬਰਾਮਦ

ਗੁਰਦਾਸਪੁਰ, 15 ਫਰਵਰੀ ( ਮੰਨਣ ਸੈਣੀ ) ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ, ਸਬੰਧੀ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਚੋਣਾਂ ਨਿਰਪੱਖ ਅਤੇ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲੇ ਅੰਦਰ ਐਕਸ਼ਾਈਜ਼ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਨਜਾਇਜ਼ ਸ਼ਰਾਬ ਦੇ ਵਪਾਰ ’ਤੇ ਨਕੇਲ ਕੱਸੀ ਗਈ ਹੈ ਅਤੇ ਅੱਜ ਲਗਾਤਾਰ ਦੂਜੇ ਦਿਨ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ 22 ਪੇਟੀਆਂ ਨਾਜਾਇਜ਼ ਸ਼ਰਾਬ ਤੇ 04 ਖੁੱਲ੍ਹੀਆਂ ਬੋਤਲਾ ਬਰਾਮਦ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਦੱਸਿਆ ਕਿ ਗੋਤਮ ਗੋਬਿੰਦ, ਰਜਿੰਦਰ ਤਨਵਰ (ਦੇਵੇਂ ਐਕਸ਼ਾਈਜ਼ ਅਫਸਰ), ਦੀਪਕ ਸ਼ਰਮਾ, ਹਰਵਿੰਦਰ ਸਿੰਘ ਐਕਸ਼ਾਈਜ਼ ਇੰਸਪੈਕਟਰ, ਜਸਪਿੰਦਰ ਸਿੰਘ ਐਕਸ਼ਾਈਜ਼ ਇੰਚਾਰਜ ਬਟਾਲਾ ਅਤੇ ਸ਼ਰਾਬ ਮੋਨਟਰਿੰਗ ਟੀਮ ਦੇ ਮੁਖੀ ਨਵਲ ਖੁੱਲ੍ਹਰ ਵਲੋਂ ਪਰਮਿੰਦਰ ਜੀਤ ਸਿੰਘ ਪੁੱਤਰ ਸ੍ਰੀ ਸਰਦੂਰ ਸਿੰਘ, ਵਾਸੀ ਗਲੀ ਨੰਬਰ-2, ਨਿਊ ਵਾਲੀਆਂ ਕਾਲੋਨੀ, ਕਾਦੀਆਂ ਰੋਡ ਬਟਾਲਾ ਅਤੇ ਉਨ੍ਹਾਂ ਦੇ ਦੋਸਤ ਕਿੰਦਾ ਵਾਸੀ ਪਿੰਡ ਦੀਵਾਨਵਾਲੀ ਕੋਲੋ 22 ਪੇਟੀਆਂ ਨਾਜ਼ਾਇਜ਼ ਸ਼ਰਾਬ ਅਤੇ 04 ਖੁੱਲ੍ਹੀਆਂ ਬੋਤਲਾਂ (ਪੰਜਾਬ ਬੋਨੀਜ਼ ਫਾਈਨ ਵਿਸਕੀ ਫਾਰ ਸੇਲ ਇੰਨ ਪੰਜਾਬ) ਬਰਾਮਦ ਕੀਤੀਆਂ। ਇਸ ਸਬੰਧੀ ਪੁਲਿਸ ਸਟੇਸ਼ਨ ਸਿਵਲ ਲਾਈਨ, ਬਟਾਲਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ।

                     ਜ਼ਿਕਰਯੋਗ ਹੈ ਕਿ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਜ਼ਿਲੇ ਅੰਦਰ ਗਠਿਤ ਪਹਿਲਾਂ ਫਲਾਇੰਗ ਸਕੈਅਡ ਟੀਮਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਕਰੀਬ 10 ਗੁਣਾ ਟੀਮਾਂ ਵਧਾ ਦਿੱਤੀਆਂ ਗਈਆਂ ਹਨ ਜੋ ਜ਼ਿਲੇ ਦੇ ਵੱਖ-ਵੱਖ ਸਟੇਸ਼ਨਾਂ ’ਤੇ ਰਹਿ ਕੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਕੋਈ ਵੀ ਸੂਚਨਾ ਜਿਵੇਂ ਨਾਜ਼ਾਇਜ਼ ਸ਼ਰਾਬ, ਪੈਸੇ ਵੰਡਣ ਜਾਂ ਨਾਜ਼ਾਇਜ਼ ਕੰਮ ਕਰਨ ਦੀ ਸ਼ਿਕਾਇਤ ਮਿਲਣ ’ਤੇ  ਟੀਮਾਂ ਤੁਰੰਤ ਮੋਕੇ ’ਤੇ ਪਹੁੰਚ ਕੇ ਕਾਰਵਾਈ ਕਰਨਗੀਆਂ।

FacebookTwitterEmailWhatsAppTelegramShare
Exit mobile version