ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ 2022 ਤੱਕ ਡਰਾਈ ਡੇਅ ਘੋਸ਼ਿਤ

ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ 2022 ਨੂੰ ਵੀ ਰਹੇਗੀ ਸ਼ਰਾਬਬੰਦੀ

ਗੁਰਦਾਸਪੁਰ, 9 ਫਰਵਰੀ ( ਮੰਨਣ ਸੈਣੀ)। ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੀਮਵਾਂ ਅੰਦਰ ਮਿਤੀ 18-02-2022 ਸ਼ਾਮ 6 ਵਜੇ ਤੋਂ ਮਿਤੀ 20-02-2022 ਨੂੰ ਵੋਟਿੰਗ ਦਾ ਅਮਲ ਖਤਮ ਹੋਣ ਤੱਕ ਅਤੇ ਮਿਤੀ 10-03-2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ ਕਰਦੇ ਹੋੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ ’ਤੇ ਰੋਕ ਲਗਾਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ, ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।

ਉਨਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਪੱਤਰ ਵਿਚ ਦਰਜ ਹਦਇਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਮਿਤੀ 20-02-2022 ਨੂੰ ਹੋ ਰਹੀਆਂ ਹਨ। ਇਨਾਂ ਚੋਣਾਂ ਦੌਰਾਨ ਕਿਸੇ ਵੀ ਤਰਾਂ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਵੇਚਣ, ਸਟੋਰ ਕਰਨ ਅਤੇ ਜਨਤਕ ਥਾਵਾਂ ਭਾਵ ਹੋਟਲਾਂ, ਰੈਸਟੋਰੈਂਟ ਵਿਚ ਸ਼ਰਾਬ ਵੇਚਣ, ਵਰਤਣ ’ਤੇ ਪਾਬੰਦੀ ਲਗਾਈ ਜਾਣੀ ਜਰੂਰੀ ਹੈ। ਇਨਾਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਲਈ ਨਿਰਧਾਰਤ ਸਮਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਇਹ ਪਾਬੰਦੀ ਸ਼ੁਰੂ ਹੋ ਕੇ ਵੋਟਾਂ ਵਾਲੇ ਦਿਨ ਵੋਟਿੰਗ ਅਮਲ ਖਤਮ ਹੋਣ ਤਕ ਭਾਵ ਮਿਤੀ 18-02-2022 ਸ਼ਾਮ 6 ਵਜੇ ਤੋਂ ਮਿਤੀ 20-02-2022 ਨੂੰ ਵੋਟਿੰਗ ਅਮਲ ਖਤਮ ਹੋਣ ਤਕ ਅਤੇ ਮਿਤੀ 10-03-2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ ਕੀਤਾ ਜਾਂਦਾ ਹੈ।

FacebookTwitterEmailWhatsAppTelegramShare
Exit mobile version