ਕਾਂਗਰਸ ਲਈ ਮਾੜੀ ਖਬਰ- ਸਾਬਕਾ ਪ੍ਰਧਾਨ ਹੰਸਪਾਲ ਹੋਏ ਆਪ ਵਿੱਚ ਸ਼ਾਮਿਲ

ਚੰਡੀਗੜ, 3 ਫਰਵਰੀ । ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਲਈ ਮਾੜੀ ਖਬਰ ਹੈ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ, ਸਾਬਕਾ ਰਾਜ ਸਭਾ ਮੈਬਰ ਹਰਵਿੰਦਰ ਸਿੰਘ ਹੰਸਪਾਲ ਅੱਜ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਨੇ ਚੰਡੀਗੜ੍ਹ ਵਿਖ਼ੇ ਕਾਂਗਰਸ ਨੂੰ ਅਲਵਿਦਾ ਆਖ਼ਦਿਆਂ ‘ਆਮ ਆਦਮੀ ਪਾਰਟੀ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਪ ਵਿੱਚ ਸ਼ਮਹੂਲਿਅਤ ਕੀਤੀ।

ਜ਼ਿਕਰਯੋਗ ਹੈ ਕਿ ਸ: ਹੰਸਪਾਲ ਨੇ ਹਲਕਾ ਸਾਹਨੇਵਾਲ ਤੋਂ ਆਪਣੇ ਪੋਤੇ ਸੁੰਦਰ ਸਿੰਘ ਹੰਸਪਾਲ ਲਈ ਵਿਧਾਨ ਸਭਾ ਚੋਣਾਂ ਵਾਸਤੇ ਟਿਕਟ ਦੀ ਮੰਗ ਰੱਖੀ ਸੀ ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਦਾਮਾਦ ਵਿਕਰਮ ਬਾਜਵਾ ਨੂੰ ਇੱਥੋਂ ਉਮੀਦਵਾਰ ਬਣਾ ਦਿੱਤਾ ਸੀ।

FacebookTwitterEmailWhatsAppTelegramShare
Exit mobile version