ਲਿਸਟ ਜਾਰੀ ਕਰਨ ਤੋਂ ਬਾਅਦ ਕਾਂਗਰਸ ਨੂੰ ਲੱਗਾ ਪਹਿਲਾ ਝੱਟਕਾ- ਮੌਜੂਦਾ ਕਾਂਗਰਸੀ ਵਿਧਾਇਕ ਡਾ ਹਰਜੋਤ ਕਮਲ ਨੇ ਫੜਿਆ ਭਾਜਪਾ ਦਾ ਕਮਲ

ਕਾਂਗਰਸ ਪਾਰਟੀ ਵਲੋਂ ਟਿਕਟਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ਨੂੰ ਪਹਿਲਾ ਝੱਟਕਾ ਲੱਗ ਗਿਆ ਹੈ। ਟਿਕਟ ਨਾ ਦਿੱਤੇ ਜਾਣ ਤੇ ਮੋਗਾ ਦੇ ਮੌਜੂਦਾ ਵਿਧਾਇਕ ਡਾ ਹਰਜੋਤ ਕਮਲ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਡਾ ਕਮਲ ਨੇ ਕਾਂਗਰਸ ਪਾਰਟੀ ਆਲਾਕਮਾਨ ਨੂੰ ਇਸ ਸੰਬੰਧੀ ਪਹਿਲਾ ਹੀ ਸੂਚੇਤ ਕਰ ਦਿੱਤਾ ਸੀ ਕਿ ਹਲਕੇ ਦੇ ਵੋਟਰ ਅਤੇ ਕਾਂਗਰਸੀ ਵਰਕਰ ਕਦੇ ਪੈਰਾਛੂਟ ਰਾਹੀ ਲਿਆਂਦੇ ਗਏ ਨੇਤਾ ਨੂੰ ਪਸੰਦ ਨਹੀਂ ਕਰਣਗੇ। ਦੱਸਣਯੋਗ ਹੈ ਕਿ ਕਾਂਗਰਸ ਵੱਲੋ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਮੋਗਾ ਤੋਂ ਟਿਕਟ ਦਿੱਤੀ ਗਈ ਹੈ।

FacebookTwitterEmailWhatsAppTelegramShare
Exit mobile version