ਪੰਜਾਬ ਵਿੱਚ ਨਹੀਂ ਪਸੰਦ ਕੀਤੇ ਜਾ ਰਹੇ ਫੁੱਕਰੇ ਲੀਡਰਾਂ ਦੇ ਵਿਗੜੇ ਬੋਲ

Pen

ਗੁਰਦਾਸਪੁਰ, 25 ਸਿਤੰਬਰ (ਮੰਨਣ ਸੈਣੀ)। 2022 ਦੀਆਂ ਚੋਣਾਂ ਬਿਲਕੁਲ ਨਜ਼ਦੀਕ ਆ ਗਈਆਂ ਹਨ। ਚੋਣਾਂ ਵਿਚ ਜਿੱਤਣ ਦਾ ਖ਼ਾਬ ਸੰਜਯੇ ਬੈਠੇ ਕਈ ਫੂੱਕਰੇ ਲੀਡਰਾਂ ਦੇ ਮੂੰਹੋਂ ਵਿਗੜੇ ਬੋਲ ਨਿਕਲ ਰਹੇ ਹਨ। ਕੁੱਝ ਕੂ ਲੀਡਰਾਂ ਵੱਲੋਂ ਗੰਨ ਕਲਚਰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਹਥਿਆਰ ਲਹਿਰਾਂ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਉਹ ਬੇਹੱਦ ਸ਼ਕਤੀ ਵਾਨ ਹਨ। ਗੰਨ ਕਲਚਰ ਪ੍ਰਮੋਟ ਕਰਨ ਵਾਲੇ ਲੀਡਰ ਵੀ ਇਸ ਖਦਸ਼ੇ ਵਿਚ ਹਨ ਕਿ ਸ਼ਾਇਦ ਉਹਨਾਂ ਦੀ ਬੱਲੇ-ਬੱਲੇ ਹੋ ਰਹੀ ਹੈ, ਪਰ ਅਸਲੀਅਤ ਇਸ ਤੋਂ ਕੋਸੋਂ ਦੂਰ ਹੈ। ਪਰ ਅੱਜ ਪੰਜਾਬ ਦੇ ਸੂਝਵਾਨ ਵੋਟਰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਰਹੇ ਕੀ ਉਹਨਾਂ ਦੇ ਲੀਡਰ ਫੁਕਰੀਆ ਵਾਂਗ ਬਿਗੜੇ ਬੋਲ ਬੋਲਣ ਅਤੇ ਸਟੇਜਾਂ ਤੋਂ ਉਲਟ ਜਲੂਲ ਅਤੇ ਸ਼ਬਦੀ ਫੋਕੇ ਫਾਇਰ ਕਰਣ।

ਅੱਜ ਦੇ ਸੂਝਵਾਨ ਵੋਟਰਾਂ ਦਾ ਕਹਿਣਾ ਹੈ ਕਿ ਅਸੀਂ ਬੇਸ਼ੱਕ ਆਪਣੇ ਸਿਆਸਤ ਦਾਨ ਦੇ ਸਮਰਥਕ ਹਾਂ ਪਰ ਸਾਨੂ ਜ਼ਰਾ ਵੀ ਬਰਦਾਸ਼ ਨਹੀ ਕੀ ਸਾਡੇ ਲੀਡਰ ਅਤੇ ਸਿਆਸਤਦਾਨਾਂ ਵੱਲੋਂ ਸਮਾਜ ਨੂੰ ਗਲਤ ਦਿਸ਼ਾ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਅੱਜ ਹਰੇਕ ਵੋਟਾਂ ਪਾਉਣ ਵਾਲੇ ਵੋਟਰਾਂ ਵੱਲੋਂ ਇਹ ਸਾਫ਼ ਤੌਰ ਤੇ ਸੋਚਿਆ ਜਾ ਰਿਹਾ ਕੀ ਜੋ ਲੀਡਰ ਇਹ ਉਕਤ ਕੰਮ ਕਰੇਗਾ ਕਿਤੇ ਉਹ ਅਲਗਾਵਵਾਦੀ ਤਾਕਤਾਂ ਦਾ ਸ਼ਿਕਾਰ ਹੋ ਮਹਿਜ਼ ਕਠਪੁਤਲੀ ਤਾਂ ਨਹੀਂ ।

ਅੱਜ ਸਿਆਣੇ ਚੋਣ ਕਰਤਾ ਇਹ ਸੋਚਣ ਤੇ ਮਜ਼ਬੂਰ ਹੋਏ ਪਏ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਹੈ। ਜੈਸਾ ਰਾਜਾ ਤੈਸੀ ਪਰਜਾ ਦੀ ਕਹਾਵਤ ਉੱਤੇ ਅਮਲ ਕਰਦਿਆਂ ਚੋਣ ਕਰਤਾ ਵੱਲੋਂ ਸਿਆਸਤਦਾਨ ਤੇ ਸਵਾਲ ਕੀਤਾ ਜਾ ਰਿਹਾ ਹੈ ਉਹ ਸਮਾਜ ਨੂੰ ਕੀ ਦਿਸ਼ਾ ਦੇਣਾ ਚਾਹੁੰਦੇ ਹਨ ? ਸਮਾਜ ਪ੍ਰਤੀ ਉਨ੍ਹਾਂ ਨੇ ਕੀ ਸੋਚਿਆ ਹੈ ?

ਸਿਆਣੇ ਚੋਣ ਕਰਤਾ ਆਪਣੇ ਲੀਡਰ ਦੀ ਸੋਚ ਤੇ ਪਹਿਰਾ ਠੋਕ ਕੇ ਦੇਣ ਦੇ ਨਾਅਰੇ ਤੇ ਵੀ ਸਵਾਲ ਚੁੱਕ ਰਹੇ ਹਨ। ਉਹ ਸੋਚ ਰਹੇ ਹਨ, ਕੀ ਸਾਡਾ ਦਿਮਾਗ ਨਹੀਂ ਹੈ , ਅਸੀਂ ਕਿਉਂ ਪਹਿਰਾ ਦਵਾਗੇ ਇਨ੍ਹਾਂ ਫੂੱਕਰੇ ਲੀਡਰਾਂ ਦੀ ਸੋਚ ਤੇ ਜੋਂ ਆਪਣੇ ਜੁਬਾਨ ਵੀ ਸੰਭਾਲਣ ਵਿਚ ਸਮਰੱਥ ਨਹੀਂ ਹਨ ਅਤੇ ਕੋਝੀ ਸਿਆਸਤ ਚਮਕਾਉਣ ਵਿਚ ਅਵੀ ਤਵੀ ਬੋਲੀ ਜਾ ਰਹੇ ਹਨ ? ਕੀ ਇਹ ਲੀਡਰ ਸਾਨੂੰ ਸੇਧ ਦੇਣਗੇ ਜੋ ਆਪਣੀ ਨਿੱਜੀ ਰੰਜਿਸ਼ ਕਾਰਨ ਲੋਕਾਂ ਨਾਲ ਧੋਖਾ ਕਰ ਰਹੇ ਹਨ ?

ਸਾਨੂੰ ਰੋਜ਼ਗਾਰ ਅਤੇ ਕੰਮ ਦੇਣ ਦੀ ਬਜਾਏ ਸਾਨੂੰ ਗੰਦ ਅਤੇ ਝੂਠ ਪਰੋਸਣਾ ਬੰਦ ਕੀਤਾ ਜਾਵੇ। ਕੰਮ ਦੀ ਗੱਲ ਕਰੋ, ਆਪਣਾ ਵਿਜ਼ਨ ਦਿਓ, ਕੀ ਕਰਨਾ ਚਾਹੁੰਦੇ ਹੋ ਯਾਂ ਕੀ ਕੀਤਾ ਹੈ, ਇਹ ਦੱਸੋ। ਸਾਡੇ ਭਵਿੱਖ ਲਈ ਤੁਸੀਂ ਕੀ ਸੋਚਿਆ ਹੈ ਇਹ ਸਾਡੇ ਨਾਲ ਸਾਂਝਾ ਕਰੋ, ਇਹ ਸੋਚ ਸੰਜੋਈ ਬੈਠੇ ਹਨ ਅੱਜ ਦੇ ਸੂਝਵਾਨ ਵੋਟਰ। ਇਹ ਵਹਿਮ ਪਾਲੀ ਬੈਠੇ ਸਿਆਸਤਦਾਨ ਅੱਜ ਸੂਚੇਤ ਹੋ ਜਾਣ ਕੀ ਇਹ ਭੋਲੀ ਭਾਲੀ ਜਨਤਾ ਹੈ ਮੂਰਖ ਬਣਾ ਲਵਾਂਗੇ, ਇਹ ਕਹਿਣਾ ਹੈ ਉਸੇ ਭੋਲੀ ਭਾਲੀ ਜਨਤਾ ਦਾ ਜੋਂ ਫੁਕਰੇ ਲੀਡਰਾਂ ਦੀ ਦੂਹਰੀ ਸਿਆਸਤ ਅਤੇ ਚਰਿੱਤਰ ਦਾ ਸ਼ਿਕਾਰ ਹੋਈ ਬੈਠੀ ਹੈ।‌ ਇਹ ਸੂਝਵਾਨ ਵੋਟਰਾਂ ਦੀ ਆਪਣੇ ਲੀਡਰਾਂ ਨੂੰ ਇਕ ਚਿਤਾਵਨੀ ਹੈ ਕਿ ਸੰਭਲ ਜਾਓ, ਤੁਸੀਂ ਸਾਡੇ ਕਰਕੇ ਹੋਂ ਅਸੀਂ ਤੁਹਾਡੇ ਕਰਕੇ ਨਹੀਂ। ਸਾਨੂੰ ਮੂਰਖ ਬਣਾਉਣਾ ਬੰਦ ਕਰੋ, ਰਾਜਨੀਤੀ ਛੱਡ ਸਾਡੇ ਮਤਲਬ ਦੀ ਗੱਲ ਕਰੋ, ਸਾਡਾ ਭਵਿੱਖ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦਾ ਹੈ ਇਹ ਸਮਝਾਉ। ਸਾਨੂੰ ਤੁਸੀਂ ਕਿਸ ਤਰ੍ਹਾਂ ਸੰਵਾਰ ਸਕਦੇ ਹੋ ਇਹ ਦੱਸੋ।

ਖੈਰ ਅਗਰ ਸੋਚਿਆ ਜਾਵੇ ਤਾਂ ਇਹ ਸੂਝਵਾਨ ਦੀ ਸੋਚ ਸਾਡੇ ਸਮਾਜ ਦੇ ਵੋਟਰਾਂ ਦੀ ਸੋਚ ਬਣ ਜਾਵੇ ਤਾਂ ਕੋਈ ਵੀ ਲੀਡਰ ਫੁਕਰਾ ਨਹੀਂ ਕੁਹਾਵੇਂਗਾ। ਸਾਰੇ ਲੀਡਰ ਵੀ ਮਤਲਬ ਦੀ ਗੱਲ ਕਰਨਾ ਚਾਹੁਣਗੇ। ਪਰ ਸੱਚ ਇਹ ਹੈ ਕੀ ਸੱਚ ਹੈ ਕੀ ਤੁਸੀਂ ਸੁਣਣਾ ਹੀ ਨਹੀਂ ਚਾਹੁੰਦੇ ।

ਹਕੀਕਤ ਇਹ ਵੀ ਹੈ ਕਿ ਲੀਡਰ ਉਹੀਂ ਹੁੰਦਾ ਹੈ ਜਿਸ ਨੂੰ ਸਹੀ ਤਰ੍ਹਾਂ ਰਾਜਨੀਤੀ ਆਉਂਦੀ ਹੋਵੇ ਮਤਲਬ ਰਾਜ ਕਰਨ ਦੀ ਨੀਤੀ। ਮਤਲਬ ਤੁਹਾਨੂੰ ਸੱਚ-ਝੂਠ ਗਾਲਾਂ,ਗੰਦਗੀ ਜੋਂ ਮਰਸੀ ਪਰੋਸਿਆ ਜਾਵੇ ਤੁਹਾਨੂੰ ਸੁਆਦ ਆਨਾ ਚਾਹੀਦਾ, ਤਾਂਕਿ ਤੁਸੀਂ ਵੋਟ ਪਾ ਦਿਓ।

Manan Saini

ਤੁਸੀ ਸੁਆਦ ਲੈਣਾ ਛੱਡ ਦਿਉਗੇ ਤਾਂ ਲੀਡਰ ਸੁਆਦ ਦੇਣਾ ਛੱਡ ਦੇਣਗੇ ਅਤੇ ਮੁੱਦੇ ਦੀ ਗੱਲ ਕਰਣਗੇ। ਬਾਕੀ ਸਭ ਸੋਚ ਇਸ ਵਾਰ ਫੇਰ ਤੁਹਾਡੀ ਹੈ ਜੋਂ ਚਾਹੀਦਾ ਹੈ ਮੰਗ ਲਵੋ। ਤੁਹਾਡਾ ਸੀਜ਼ਨ ਹੈ। ਸੱਚ ਚਾਹੀਦਾ ਹੈ ਤਾਂ ਸੱਚ ਮੰਗ ਲਵੋ ਦੇ ਝੂਠ ਚਾਹੀਦਾ ਹੈ ਤਾਂ ਝੂਠ ਦੇ ਪੈਰ ਫੜ ਲਵੋ। ਜਿੱਤ ਤਾਂ ਫਿਰ ਤੁਹਾਡੀ ਮਤ ਦੀ ਹੋਵੇਗੀ।


ਮੰਨਣ ਸੈਣੀ

FacebookTwitterEmailWhatsAppTelegramShare
Exit mobile version