ਬਘੇਲ ਸਿੰਘ ਬਾਹਿਆ ਹੋਏ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ, ਕੈਪਟਨ ਨੇ ਦਿੱਤਾ ਧਾਪੜਾ, ਬਣਾਇਆ ਜ਼ਿਲਾ ਪ੍ਰਧਾਨ

ਗੁਰਦਾਸਪੁਰ, 23 ਦਿਸੰਬਰ (ਮੰਨਣ ਸੈਣੀ)। ਦੇਰ ਰਾਤ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬਘੇਲ ਸਿੰਘ ਬਾਹਿਆ ਅੱਜ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਬਘੇਲ ਸਿੰਘ ਬਾਹਿਆ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਧਾਪੜਾ ਦੇਂਦੇ ਹੋਏ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਵੀ ਐਲਾਨ ਦਿੱਤਾ। ਇਸ ਮੋਕੇ ਤੇ ਬਘੇਲ ਸਿੰਘ ਬਾਹਿਆ ਨਾਲ ਕੈਪਟਨ ਦੇ ਓਐਸਡੀ ਰਹੇ ਮੇਜਰ ਅਮਰਦੀਪ ਸਿੰਘ ਮਾਨੇਪੁਰ ਵੀ ਮੌਜੂਦ ਸਨ।

ਦ ਪੰਜਾਬ ਵਾਇਰ ਨਾਲ ਗੱਲਬਾਤ ਕਰਦੇ ਹੋਏ ਬਘੇਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨਾਲ ਧੱਕਾ ਕੀਤਾ। ਉਹਨਾਂ ਨੂੰ ਪਾਰਟੀ ਦੇ ਕੋਈ ਵੀ ਪ੍ਰੋਗ੍ਰਾਮ ਵਿੱਚ ਸੱਦਾ ਨਹੀਂ ਦਿੱਤਾ ਗਿਆ। ਜਿਸ ਦੇ ਚਲਦਿਆ ਉਹਨਾਂ ਨੂੰ ਮਜਬੂਰ ਹੋ ਕੇ ਪਾਰਟੀ ਛੱਡਣੀ ਪਈ। ਬਾਹਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਜਰੂਰ ਖੁੱਦ ਨੂੰ ਦੱਸਦੀ ਹੈ ਪਰ ਹਕੀਕਤ ਤੋਂ ਕੋਸੋ ਦੂਰ ਹੈ। ਆਪ ਵਿੱਚ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ ਅਤੇ ਪਾਰਟੀ ਨੂੰ ਪੰਜਾਬਿਆ ਤੇ ਕੋਈ ਭਰੋਸਾ ਨਹੀਂ ।

FacebookTwitterEmailWhatsAppTelegramShare
Exit mobile version