ਅੱਜ 21 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਛੋਟਾ ਘੱਲੂਘਾਰਾ ਸਮਾਰਕ , ਕਾਹਨੂੰਵਾਨ ਛੰਬ ਵਿਖੇ ਪਹੁੰਚਣਗੇ

ਜਿਲਾ ਪਰਸ਼ਾਸਨ ਵਲੋ ਤਿਆਰੀਆਂ ਮੁਕੰਮਲ

ਗੁਰਦਾਸਪੁਰ, 20 ਦਸੰਬਰ ( ਮੰਨਣ ਸੈਣੀ )। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੱਲ 21 ਦਸੰਬਰ ਨੂੰ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਪਹੁੰਚਣਗੇ।ਇਸ ਸਬੰਧੀ ਜਿਲਾ ਪਰਸ਼ਾਸਨ ਵਲੋ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਮਾਣਯੋਗ ਰਾਜਪਾਲ ਪੰਜਾਬ ਸਵੇਰੇ ਕਰੀਬ 11 ਵਜੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਪਹੁੰਚਣਗੇ।

ਉਨਾ ਅੱਗੇ ਦੱਸਿਆ ਇਸ ਦੌਰਾਨ ਸ਼ਹੀਦੀ ਸਮਾਰਕ ਵਿਖੋ ਪ੍ਰਾਜੈਕਟ ਰਾਹੀਂ ਸ਼ਹੀਦੀ ਸਾਕੇ ਨੂੰ ਰੂਪਮਾਨ ਕਰਦੀ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਜਾਵੇਗੀ।

FacebookTwitterEmailWhatsAppTelegramShare
Exit mobile version