ਗੁਰਦਾਸਪੁਰ ਵਿੱਚ ਧੰਦ ਅਤੇ ਠੰਡ ਦਾ ਕਹਿਰ, ਹਾਲਾਤ ਬਿਆਨ ਕਰਦਿਆਂ ਤਸਵੀਰਾਂ।

ਗੁਰਦਾਸਪੁਰ, 18 ਦਿਸੰਬਰ (ਮੰਨਣ ਸੈਣੀ)। ਬੇਸ਼ਕ ਪੰਜਾਬ ਵਿੱਚ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮ ਹੈ ਪਰ ਮੌਸਮ ਨੇ ਵੀ ਆਪਣਾ ਮਿਜ਼ਾਜ ਬਦਲਨਾ ਸ਼ੂਰੂ ਕਰ ਦਿੱਤਾ ਹੈ।

ਗੁਰਦਾਸਪੁਰ ਵਿੱਚ ਵੀ ਧੰਦ ਅਤੇ ਠੰਡ ਸਿਖਰਾਂ ਤੇ ਹੈ । ਸ਼ਨੀਵਾਰ ਨੂੰ ਪਾਰਾ 4 ਡਿਗਰੀ ਤੱਕ ਦਰਜ ਕੀਤਾ ਗਿਆ। ਠੰਡ ਨੇ ਬੇਸ਼ੱਕ ਤੇਜ਼ ਰਫ਼ਤਾਰ ਤੇ ਦੌੜ ਰਹੀ ਜ਼ਿੰਦਗੀ ਨੂੰ ਧੋੜੀ ਬ੍ਰੇਕ ਜ਼ਰੂਰ ਲਗਾਈ ਹੈ। ਪਰ ਰੋਜ਼ਮਰਾ ਵਿੱਚ ਜੀਵਨ ਅਤੇ ਕੰਮ ਦੀ ਗੱਡੀ ਪਟੜੀ ਤੇ ਪੂਰੀ ਤਰ੍ਹਾਂ ਕਾਇਮ ਹੈ। ਸ਼ਨੀਵਾਰ ਨੂੰ ਸਵੇਰੇ ਕਰੀਬ 8.15 ਤੇ ਗੁਰਦਾਸਪੁਰ ਦੇ ਹਾਲਾਤ ਬਿਆਨ ਕਰਦਿਆਂ ਤਸਵੀਰਾਂ।

ਗੁਰਦਾਸਪੁਰ ਦਾ ਬੀਕਾਨੇਰ ਚੌਕ ਅਤੇ ਸਕੂਲ ਨੂੰ ਜਾਂਦੇ ਬੱਚੇ।
ਗੁਰਦਾਸਪੁਰ ਦਾ ਜਹਾਜ਼ ਚੋਂਕ
ਦਿਹਾੜੀਦਾਰ ਲਈ ਕੀ ਗਰਮੀ ਕੀ ਠੰਡ, ਲਾਇਬਰੇਰੀ ਚੌਂਕ ਵਿਚ ਦਿਹਾੜੀ ਭਾਲਦੇ ਮਜ਼ਦੂਰ।
ਹਨੂਮਾਨ ਚੌਂਕ ਗੁਰਦਾਸਪੁਰ ਵਿੱਚ ਅੱਗ ਸੇਕ ਠੰਡ ਤੋਂ ਰਾਹਤ ਭਾਲਦੇ ਰਿਕਸ਼ਾ ਚਾਲਕ ਅਤੇ ਫਲ ਵਾਲੇ ਦੁਕਾਨਦਾਰ
ਕਦੇ ਨਹਿਰੂ ਪਾਰਕ ਤੇ ਹੁਣ ਦਾ ਪਾਰਕਿੰਗ ਸਪਾਟ।
Exit mobile version