ਉੱਪ ਮੁੱਖ ਮੰਤਰੀ ਰੰਧਾਵਾ ਵਲੋ ਕੱਲ 12 ਦਸੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਦੇਵ ਸ਼ੂਗਰਕੈਨ ਰਿਸਰਚ ਐਡ ਡਿਵਲਪਮੈਂਟ ਇੰਸਟੀਚਿਊਟ ਕਲਾਨੌਰ ਦਾ ਉਦਘਾਟਨ ਕਰਨਗੇ

ਕਲਾਨੌਰ (ਗੁਰਦਾਸਪੁਰ), 11 ਦਸੰਬਰ (ਮੰਨਣ ਸੈਣੀ)। ਸ.ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਵਲੋ ਕੱਲ 12 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11.30 ਵਜੇ ਗੁਰੂ ਨਾਨਕ ਦੇਵ ਸ਼ੂਗਰਕੈਨ ਰਿਸਰਚ ਐਡ ਡਿਵਲਪਮੈਂਟ ਇੰਸਟੀਚਿਊਟ ਕਲਾਨੌਰ ਦਾ ਉਦਘਾਟਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਗਰਮਿੱਲ ਅਧਿਕਾਰੀ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੀ ਉਸਾਰੀ ਨਾਲ ਗੰਨਾ ਕਾਸ਼ਤਕਾਰਾ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਕਿਸਾਨਾਂ ਨੂੰ ਗੰਨੇ ਦੀ ਫਸਲ ਦੇ ਨਵੇਂ ਬੀਜ, ਨਵੀ ਖੋਜ ਤੇ ਕਿਸਾਨਾਂ ਨੂੰ ਸਿਖਲਾਈ ਅਾਦਿ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਸ ਸੁਖਜਿੰਦਰ ਸਿੰਘ ਰੰਧਾਵਾ ਉੁੱਪ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਨੇ ਵੱਡੀਆਂ ਜਿਕਰਯੋਗ ਪਰਾਪਤੀਆਂ ਕੀਤੀਆਂ ਹਨ ਅਤੇ ਕਿਸਾਨੀ ਹਿੱਤ ਲਈ ਵੱਡੇ ਫੈਸਲੇ ਕੀਤੇ ਹਨ।

FacebookTwitterEmailWhatsAppTelegramShare
Exit mobile version