ਮੁੱਖ ਮੰਤਰੀ ਪੰਜਾਬ ਪਬਲਿਕ ਦੀ ਫਰਿਆਦ ਸੁਣ ਸਕਣ ਇਸ ਲਈ ਕਰ ਦਿੱਤੀ ਜਾਵੇ ਲਾਉਡ ਸਪੀਕਰਾਂ ਦੀ ਆਵਾਜ਼ ਘੱਟ, ਪਹਿਲਾਂ ਆਦੇਸ਼ ਕਲੈਰੀਕਲ ਮਿਸਟੇਕ ਕਰਕੇ ਹੋਇਆ ਵਾਪਸ

ਨਵੇਂ ਆਦੇਸ਼ ਮੁਤਾਬਿਕ ਪਬਲਿਕ ਦੀ ਆਵਾਜ ਸੁਨਣ ਵੇਲੇ ਕਰ ਦਿੱਤੀ ਜਾਵੇ ਸਪੀਕਰਾਂ ਦੀ ਆਵਾਜ ਘੱਟ

ਗੁਰਦਾਸਪੁਰ, 9 ਦਿਸੰਬਰ (ਮੰਨਣ ਸੈਣੀ)। ਮੁੱਖ ਮੰਤਰੀ ਦੀ ਸੁਰਖਿਆ ਵਿੱਚ ਲੱਗੇ ਆਈਜੀ (ਸਪੇਸ਼ਲ ਪ੍ਰੋਟੇਕਸ਼ਨ ਯੂਨਿਟ) ਵੱਲੋ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਨਾਂ ਵਿੱਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਫਰਿਆਦੀ ਦੀ ਆਵਾਜ਼ ਸੁਣ ਸਕਣ ਇਸ ਕਰਕੇ ਜਦ ਉਹ ਫਰਿਆਦ ਸੁਣਦੇ ਹਨ ਤਾਂ ਲਾਉਡ ਸਪੀਕਰਾਂ ਦੀ ਆਵਾਜ ਨੂੰ ਘੱਟ ਕਰ ਦਿੱਤਾ ਜਾਵੇਂ ਤਾਂ ਜੋ ਮੁੱਖ ਮੰਤਰੀ ਪੰਜਾਬ ਨੂੰ ਆਮ ਜਨਤਾ ਦੀ ਗੱਲ ਸੁਣਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

ਇਹ ਕਹਿਣਾ ਹੈ ਸਪੈਸ਼ਲ ਪ੍ਰੋਟੇਕਸ਼ਨ ਯੂਨਿਟ ਦੇ ਆਈਜੀ ਦਾ ਜਿਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਆਦੇਸ਼ ਕਲੈਰੀਕਲ ਮਿਸਟੇਕ ਕਰਕੇ ਵਾਪਸ ਕਰ ਲਏ ਗਏ ਹਨ।

ਦੱਸਣਯੋਗ ਹੈ ਕਿ ਪਹਿਲੇ ਆਦੇਸ਼ਾ ਵਿੱਚ ਉਹਨਾਂ ਦੇ ਕਹਿਣ ਅਨੂਸਾਰ ਗਲਤੀ ਨਾਲ ਲਿਖਿਆ ਗਿਆ ਸੀ ਕਿ ਵੱਖ ਵੱਖ ਜੱਥੇਬੰਦਿਆ / ਸੰਗਠਨਾਂ ਵਲੋ ਆਪਣਿਆ ਮੰਗਾ ਸੰਬੰਧੀ ਮੁਜਾਹਰਾ ਕੀਤਾ ਜਾ ਰਿਹਾ ਹੋਵੇ, ਉਸ ਜਗਾ ਪਰ ਡੀ.ਜੇ ਲਗਾ ਦਿੱਤਾ ਜਾਵੇ ਜਿਸ ਵਿੱਚ ਗੁਰਬਾਣੀ ਸ਼ਬਦ, ਧਾਰਮਿਕ ਗੀਤ ਚਲਾਏ ਜਾਣ ਤਾਂ ਉਹਨਾਂ ਦੇ ਨਾਰਿਆਂ ਦੀ ਆਵਾਜ਼ ਨਾ ਸੁਣਾਈ ਦੇ ਸਕੇ। ਜਿਸ ਨੂੰ ਨਾਲ ਦੇ ਨਾਲ ਹੀ ਦਰੂਸਤ ਕਰ ਦਿੱਤਾ ਗਿਆ ਹੈ ।

FacebookTwitterEmailWhatsAppTelegramShare
Exit mobile version