ਪੰਜਾਬ ਦੀ ਖੇਤੀ ਨੂੰ ਨਵੇਂ ਸਿਰੇ ਤੋਂ ਮੁੜ ਸੁਰਜੀਤ, ਨੌਜਵਾਨਾਂ ਲਈ ਰੋਜ਼ਗਾਰ, ਸਨਅਤ ਨੀਤੀ ਨੂੰ ਮੁੜ ਤੋਂ ਪੈਰਾ ਤੇ ਲਿਆਉਣ ਲਈ ਚੋਣ ਮੈਨੀਫੈਸਟੋ ਚ ਲਵਾਂਗੇ ਵਿਸ਼ੇਸ਼ ਫੈਸਲੇ- ਪ੍ਰਤਾਪ ਬਾਜਵਾ

ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ) ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਸੰਬੰਧੀ ਬੇਸ਼ਕ ਚੋਣ ਕਮਿਸ਼ਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਪਰ ਵੱਖ ਵੱਖ ਪਾਰਟੀਆਂ ਵੱਲੋਂ ਆਪਣੀ ਚੋਣ ਮੁਹਿੰਮ ਆਰੰਭ ਕਰ ਦਿੱਤਾ ਹੈ। ਇਸੇ ਲੜੀ ਤਹਿਤ ਕਾਂਗਰਸ ਆਲਾਕਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਚ ਚੋਣਾਂ ਲਈ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਇਸ ਸੰਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਸ੍ਰੀਮਤੀ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਸਮੁੱਚੀ ਕੇਂਦਰੀ ਕਾਂਗਰਸ ਦੇ ਬਹੁਤ ਰਿਣੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਬਹੁਤ ਹੀ ਅਹਿਮ ਮਸਲੇ  ਚੋਣ ਮੈਨੀਫੈਸਟੋ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਕਿਵੇਂ ਪੰਜਾਬ ਦੀ ਖੇਤੀ ਨੂੰ ਹਰੀ ਕ੍ਰਾਂਤੀ ਨੂੰ ਨਵੇਂ ਸਿਰੇ ਤੋਂ ਪੁਨਰ ਸੁਰਜੀਤ ਕੀਤਾ ਜਾਵੇ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ  ਮੌਕੇ ਲੱਭੇ ਜਾਣ ਦਲਿਤ ਪਰਿਵਾਰਾਂ ਅਤੇ ਪੱਛੜੇ ਵਰਗਾਂ ਦੇ ਬਿਹਤਰ ਭਵਿੱਖ ਲਈ ਚੋਣ ਮੈਨੀਫੈਸਟੋ ਵਿੱਚ ਅਹਿਮ ਫੈਸਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਹੱਦੀ ਸੂਬਾ ਹੋਣ ਦੇ ਵਜੋਂ ਪੰਜਾਬ ਵਿੱਚ ਸਨਅਤੀ ਨੀਤੀ ਨੂੰ ਵੀ ਮੁੜ ਤੋਂ ਪੈਰਾਂ ਸਿਰ ਕਰਨ ਲਈ ਪਿੰਡਾਂ ਚ ਸਨਅਤੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ  ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਖੇਤੀ ਆਧਾਰਿਤ ਸਨਅਤਾਂ ਲਗਾਉਣ ਅਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਵੀ ਚੋਣ ਮੈਨੀਫੈਸਟੋ ਵਿੱਚ ਵਿਸ਼ੇਸ਼ ਫੈਸਲੇ ਕੀਤੇ ਜਾਣਗੇ। 

FacebookTwitterEmailWhatsAppTelegramShare
Exit mobile version