ਪੰਜਾਬ ਸਰਕਾਰ ਵੱਲੋਂ ਡਾ. ਐਸ.ਪੀ.ਐਸ. ਉਬਰਾਏ ਆਨਰੇਰੀ ਸਲਾਹਕਾਰ ਨਿਯੁਕਤ

ਚੰਡੀਗੜ, 2 ਦਸੰਬਰ। ਪੰਜਾਬ ਸਰਕਾਰ ਨੇ ਅੱਜ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ.ਐਸ. ਓਬਰਾਏ ਨੂੰ ਸਿਹਤ ਅਤੇ ਹੁਨਰ ਵਿਕਾਸ ਬਾਰੇ ਆਨਰੇਰੀ ਸਲਾਹਕਾਰ ਨਿਯੁਕਤ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਉਨਾਂ ਕਿਹਾ ਕਿ ਡਾ. ਉਬਰਾਏ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਹੋਣ ਦੇ ਨਾਲ-ਨਾਲ ਏਸ਼ੀਅਨ ਗੱਤਕਾ ਫਾਊਂਡੇਸਨ ਦੇ ਪ੍ਰਧਾਨ, ਐਪੈਕਸ ਗਰੁੱਪ ਆਫ ਕੰਪਨੀਜ਼ ਦੇ ਬਾਨੀ ਅਤੇ ਚੇਅਰਮੈਨ ਹਨ। ਡਾ. ਉਬਰਾਏ ਨੇ ਦੁਬਈ ਦੀ ਜੇਲ ਵਿੱਚ ਬੰਦ ਭਾਰਤੀਆਂ ਦੀ ਰਿਹਾਈ ਕਰਵਾਈ, ਜਿਸ ਲਈ ਉਨਾਂ ‘ਦੀਆ ਦੀ ਰਕਮ’ (ਬਲੱਡ ਮਨੀ) ਦਾ ਭੁਗਤਾਨ ਖ਼ੁਦ ਕੀਤਾ ਸੀ।    

FacebookTwitterEmailWhatsAppTelegramShare
Exit mobile version