ਡਾ. ਵੇਰਕਾ ਦੇ ਨਿਰਦੇਸ਼ ’ਤੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਪੋਰਟਲ ਖੁਲਾ ਰੱਖਣ ਦੀ ਤਰੀਕ ’ਚ ਵਾਧਾ

ਚੰਡੀਗੜ, 30 ਨਵੰਬਰਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਨਿਰਦੇਸ਼ ’ਤੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਪੋਰਟਲ ਖੁਲਾ ਰੱਖਣ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਵਜੀਫੇ ਲਈ ਅਪਲਾਈ ਕਰਨ ਤੋਂ ਵਾਂਝਾ ਨਾ ਰਹੇ। ਬੁਲਾਰੇ ਅਨੁਸਾਰ ਸਾਲ 2021-22 ਦੇ ਵਜੀਫੇ ਲਈ ਸੰਸਥਾਵਾਂ ਮੁਕੰਮਲ ਕੇਸ ਤਿਅਰ ਕਰਕੇ 7 ਦਸੰਬਰ 2021 ਤੱਕ ਅੱਗੇ ਪ੍ਰਵਾਨਗੀ ਲਈ ਭੇਜਣਗੀਆਂ। ਪ੍ਰਵਾਨਗੀ ਅਥਾਰਟੀਆਂ ਅੱਗੇ ਇਹ ਕੇਸ 15 ਦਸੰਬਰ ਤੱਕ ਭੇਜਣਗੀਆਂ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਕਰਨ ਲਈ 20 ਦਸੰਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।

FacebookTwitterEmailWhatsAppTelegramShare
Exit mobile version