ਡਿਪਟੀ ਕਮਿਸ਼ਨਰ ਵਲੋਂ ਵੋਟਰਾਂ/ਨਾਗਰਿਕਾਂ ਨੂੰ ਵੋਟਿੰਗ ਮਸ਼ੀਨਾਂ ਅਤੇ ਵੀਵੀਪੈਟ ਦੀ ਜਾਗਰੂਕਤਾ ਸਬੰਧੀ ਵੈਨਾਂ ਰਵਾਨਾ ਕੀਤੀਆਂ ਗਈਆਂ

ਗੁਰਦਾਸਪੁਰ, 30 ਨਵੰਬਰ (ਮੰਨਣ ਸੈਣੀ)। ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮਾਣਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵਲੋ ਪ੍ਰਾਪਤ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਵੋਟਰਾਂ/ਨਾਗਰਿਕਾਂ ਨੂੰ ਵੋਟਿੰਗ ਮਸ਼ੀਨਾਂ ਅਤੇ ਵੀਵੀਪੈਟ ਦੀ ਜਾਗਰੂਕਤਾ ਲਈ ਜ਼ਿਲਾ ਪੱਧਰ ਅਚੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਜਾਗਰੂਕਤਾ ਵੈਨਾ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, ਅਮਨਦੀਪ ਕੋਰ ਬੀ.ਡੀ.ਪੀ.ਓ ਅਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਵੀ ਮੋਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ ਦੀਆਂ ਹਦਾਇਤਾਂ ਤਹਿਤ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਅਤੇ ਵੀਵੀਪੈਟ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ ਅਤੇ ਜੋ ਵੱਖ-ਵੱਖ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੀਆਂ।

ਉਨਾਂ ਦੱਸਿਆ ਕਿ ਵੋਟਰ ਵੈਰੀਫਾਈਏਬਲ ਪੇਪਰ ਆਡਿਟ (ਵੀ.ਵੀ.ਪੀ.ਏ.ਟੀ), ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਨਾਲ ਜੁੜੀ ਇਕ ਮਸ਼ੀਨ ਹੈ, ਜਿਸ ਦੇ ਰਾਹੀਂ ਵੋਟਰ ਆਪਣੀ ਵੋਟ ਦੀ ਤਸਦੀਕ ਕਰ ਸਕਦੇ ਹਨ। ਇਸ ਮਸ਼ੀਨ ਰਾਹੀਂ ਵੋਟਰ ਲਗਭਾਗ 7 ਸੈਕਿੰਡ ਲਈ ਉਸ ਉਮੀਦਵਾਰ ਦਾ ਲੜੀ ਨੰਬਰ, ਨਾਂ ਅਤੇ ਚੋਣ ਨਿਸ਼ਾਨ ਦੇਖ ਸਕਦੇ ਹਨ, ਜਿਨਾਂ ਨੂੰ ਉਨਾਂ ਨੇ ਵੋਟ ਪਾਈ ਹੈ। ਵੋਟ ਪਾਉਣ ਲਈ , ਈ.ਵੀ.ਐਮ ਦੇ ਬੈਲਟ ਯੂਨਿਟ ’ਤੇ ਨੀਲਾ ਬਟਨ ਦਬਾਓ। ਵੀ.ਵੀ.ਪੀ.ਏ.ਟੀ ’ਤੇ ਛਪੀ ਹੋਈ ਪਰਚੀ ਦੀ ਜਾਂਚ ਕਰੋ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਚੋਣ ਸਬੰਧੀ ਜਾਣਕਾਰੀ ਲਈ ਮੁਫ਼ਤ ਕਾਲ ਟੋਲ ਫ੍ਰੀ ਨੰਬਰ 1950 ਤੇ ਕੀਤੀ ਜਾ ਸਕਦੀ ਹੈ।

FacebookTwitterEmailWhatsAppTelegramShare
Exit mobile version