ਜ਼ਿਲਾ ਗੁਰਦਾਸਪੁਰ ਬਾਰ ਚੋਣਾਂ ਲਈ ਪੰਕਜ ਤਿਵਾਰੀ ਬਣੇ ਰਿਟਰਨਿੰਗ ਆਫਿਸਰ

ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਜ਼ਿਲਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਲਈ ਸਾਲਾਨਾ ਚੋਣ ਪ੍ਰਕਿਰਿਆ ਅੱਜ ਰੀਟਿੰਗ ਆਫਿਸਰ ਦੀ ਨਿਯੁਕਤੀ ਦੇ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ‘ਤੇ ਅੱਜ ਜ਼ਿਲ੍ਹਾ ਅਦਾਲਤ ਕੰਪਲੇਕਸ ਦੇ ਬਾਰ ਰੂਮ ਵਿਚ ਵਿਸ਼ੇਸ਼ ਬੈਠਕ ਬੁਲਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿਚ ਵਕੀਲਾਂ ਨੇ ਭਾਗ ਲਿਆ। ਮੀਟਿੰਗ ਦੀ ਅਗਵਾਈ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਰਮਾ ਨੇ ਕੀਤੀ। ਮੀਟਿੰਗ ਦੇ ਦੌਰਾਨ ਅਹੁਦੇਦਾਰੀਆਂ ਦੀ ਚੋਣ ਪ੍ਰਕਿਰਿਆ ਦੇ ਸੰਚਾਲਨ ਲਈ ਨਾਮ ਚਰਚਾ ਕੀਤੀ ਗਈ। ਸਭ ਤੋਂ ਵੱਧ ਵਕੀਲਾਂ ਵੱਲੋਂ ਪੰਕਜ ਤਿਵਾਰੀ ਦਾ ਨਾਮ ਚੁਨਣ ਤੇ ਉਹਨਾਂ ਨੂੰ ਰਿਟਰਨਿੰਗ ਆਫਿਸਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਰਾਹੁਲ ਵਸ਼ਿਸ਼ਠ ਨੂੰ ਸਹਾਇਕ ਵਜੋਂ ਚੁਣਿਆ ਗਿਆ। ਇਸ ਮੌਕੇ ਪੰਕਜ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਆਪਣੀ ਜ਼ਿੰਮੇਵਾਰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਬਾਰ ਕਾਉਂਸਿਲ ਆਫ ਪੰਜਾਬ ਐਂਡ ਹਰਿਆਣਾ ਮੁਤਾਬਿਕ ਇਸ ਵਾਰ 17 ਦਸੰਬਰ ਨੂੰ ਵੋਟਾਂ ਪੈਣਗਿਆ। ਸਥਾਨਕ ਪੱਧਰ ‘ਤੇ ਨਾਮਕਰਨ ਅਤੇ ਪੜਚੋਲ ਪ੍ਰਕਿਰਿਆ ਸੰਬੰਧੀ ਪੂਰਾ ਪ੍ਰੋਗਰਾਮ ਜਲਦ ਜਾਰੀ ਕੀਤਾ ਜਾਵੇਗਾ। ਮੀਟਿੰਗ ਵਿੱਚ ਹਰਜੀਤ ਸਿੰਘ, ਜਤਿੰਦਰ ਸਿੰਘ ਗਿਲ, ਰਮੇਸ਼ ਕਸ਼ਯਪ, ਅਮਨ ਨੰਦਾ ਆਦਿ ਤੋਂ ਇਲਾਵਾ ਵਕੀਲ ਬਲਕਾਰ ਸਿੰਘ, ਪੁਸ਼ਕਰ ਨੰਦਾ, ਸੁਖਵਿੰਦਰ ਸਿੰਘ ਸੈਣੀ, ਰਣਜੀਤ ਸਿੰਘ ਗੋਰਾਇਆ, ਬਹਾਦਰ ਸਿੰਘ, ਨਰਿੰਦਰ ਕੁਮਾਰ ਆਦਿ ਨੇ ਆਪਣੇ ਵਿਚਾਰ ਰੱਖੇ।

FacebookTwitterEmailWhatsAppTelegramShare
Exit mobile version