ਸੋਨੂੰ ਸੂਦ ਨਹੀਂ ਉਹਨਾਂ ਦੀ ਭੈਣ ਲੜੇਗੀ ਪੰਜਾਬ ਚੋਣਾਂ ,ਕਿਸ ਪਾਰਟੀ ਤੋਂ ਹਾਲੇ ਸਪਸ਼ਟ ਨਹੀਂ

ਭੈਣ ਉਤਰੇਗੀ ਸਿਆਸਤ ਵਿਚ, ਸੋਨੂੰ ਸੂਦ ਫਿਲਹਾਲ ਨਹੀਂ-ਪਰ ਰਾਹ ਰੱਖੇ ਖੁੱਲ੍ਹੇ 

ਮੋਗਾ, 14 ਨਵੰਬਰ,। ਬਾਲੀਵੁਡ ਅਦਾਕਾਰ ਤੇ ਸਮਾਜ ਸੇਵੀ ਸੋਨੁੰ ਸੂਦ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਕਰ ਕੇ ਸਪਸ਼ਟ ਕਿਹਾ ਕਿ ਉਹਨਾਂ ਦੀ ਭੈਣ ਮਾਨਵਿਕਾ ਸੂਦ ਰਾਜਨੀਤੀ ਵਿਚ ਆਉਣਗੇ।ਉਨ੍ਹਾਂ ਇਸ਼ਾਰਾ ਕਰਦਿਆ ਕਿਹਾ ਕਿ ਓਹ ਪੰਜਾਬ ਵਿਧਾਨ ਸਭਾ ਚੋਣਾ ਲੜੇਗੀ, ਪਰ ਹਾਲੇ ਖੁੱਲ ਕੇ ਪਾਰਟੀ ਬਾਰੇ ਸਪਸ਼ਟ ਨਹੀ ਕੀਤਾ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਸੋਨੂੰ ਸੂਦ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਨੇ ਆਪ ਰਾਜਨੀਤੀ ਵਿਚ ਆਉਣ ਦਾ ਮਨ ਨਹੀਂ ਬਣਾਇਆ। ਉਹਨਾਂ ਕਿਹਾ ਕਿ ਇਹ ਹਾਲੇ ਤੱਕ ਸਪਸ਼ਟ ਨਹੀਂ ਕਿ ਭੈਣ ਕਿਹੜੀ ਪਾਰਟੀ ਵਿਚ ਜਾਣਗੇ ਪਰ ਉਹਨਾਂ ਨੂੰ ਆਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਚੰਗਾ ਲੱਗਾ।

ਸਵਾਲਾਂ ਦੇ ਜਵਾਬ ਵਿਚ ਉਹਨਾਂ ਮੁੜ ਦੁਹਰਾਇਆ ਕਿ ਉਹ ਸਮਝਦੇ ਹਨ ਕਿ ਚੋਣ ਮਨੋਰਥ ਪੱਤਰ ਦੇ ਨਾਲ ਨਾਲ ਇਕ ਐਗਰੀਮੈਂਟ ਹੋਣਾ ਚਾਹੀਦਾ ਹੈ ਜਿਸ ਵਿਚ ਸਪਸ਼ਟ ਹੋਣਾ ਚਾਹੀਦਾ ਹੈ ਕਿ ਵਾਅਦੇ ਕਦੋਂ ਤੇ ਕਿਵੇਂ ਪੂਰੇ ਹੋਣਗੇ। ਉਹਨਾਂ ਕਿਹਾ ਕਿ ਪਾਰਟੀਆਂ ਜ਼ਿਆਦਾ ਅਹਿਮ ਨਹੀਂ ਬਲਕਿ ਲੋਕ ਅਹਿਮ ਹਨ ਜੋ ਫੈਸਲਾ ਕਰਦੇ ਹਨ।  ਉਹਨਾਂ ਇਹ ਵੀ ਕਿਹਾ ਕਿ ਅਸੀਂ ਸਥਾਨਕ ਉਮੀਦਵਾਰਾਂ ਦੀ ਹਮਾਇਤ ਕਰਾਂਗੇ ਵਿਰੋਧ ਨਹੀਂ।

FacebookTwitterEmailWhatsAppTelegramShare
Exit mobile version