ਆਪ ਨੂੰ ਝੱਟਕਾ- ਇੱਕ ਹੋਰ ਵਿਧਾਇਕ ਨੇ ਕੀਤਾ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ

ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਬਿਜਲੀ ਖੇਤਰ ਉਤੇ ਮੁੱਖ ਮੰਤਰੀ ਵੱਲੋਂ ਲਿਆਂਦੇ ਸਫ਼ੈਦ ਪੇਪਰ ਉਤੇ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਨੇ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹੋ ਕਿਹਾ ਸੀ ਕਿ ਕੋਈ ਵੀ ਆਪ ਦਾ ਮੈਂਬਰ ਦੱਸ ਸਕਦਾ ਹੈ ਕਿ ਕੌਣ ਹੈ ਅਸਲ ਆਮ ਆਦਮੀ? ਇਸ ਉਤੇ ਜਗਤਾਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕਰਦਿਆਂ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਐਲਾਨ ਕੀਤਾ।

FacebookTwitterEmailWhatsAppTelegramShare
Exit mobile version