ਸਾਂਸਦ ਰਵਨੀਤ ਬਿੱਟੂ ਨੇ ਚੁੱਕੇ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਤੇ ਸਵਾਲ, ਤੁਹਾਡੇ ਵਿਚਾਲੇ ਸੱਭ ਠੀਕ ਹੈ ਪਰ ਸਵਾਲ ਹਾਲੇ ਬਾਕੀ ਹਨ, ਪੁਛਿਆ ਇਹ ਸਵਾਲ

ਪੰਜਾਬ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਫੇਰ ਨਿਸ਼ਾਨਾ ਸਾਧਿਆ ਹੈ। ਉਹਨਾਂ ਸਵਾਲ ਚੁਕਦਿਆ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡਿਓ ਸਾਂਝੀ ਕੀਤੀ ਹੈ।

ਜਿਸ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਵਿਚਾਲੇ ਸਭ ਠੀਕ ਹੈ ਪਰ ਸਵਾਲ ਬਾਕੀ ਹਨ। ਸਵਾਲ ਦਾ ਜਿਕਰ ਕਰਦਿਆ ਉਹਨਾਂ ਪੁਛਿਆ ਕਿ ਹੁਣ ਡਰੱਗ ਰਿਪੋਰਟ ਜਨਤਕ ਕੀਤੀ ਜਾਵੇਗੀ। ਇਸੇ ਤਰਾਂ ਉਹਨਾਂ ਏਜੀ ਦੇ ਬਦਲਨ ਤੇ ਸਵਾਲ ਚੁਕਦਿਆ ਕਿਹਾ ਕਿ ਕਿ ਹੁਣ AG ਬਦਲਣ ਨਾਲ ਬਰਗਾੜੀ ਲਈ ਨਿਆਂ ਯਕੀਨੀ ਹੋਵੇਗਾ?

ਉਹਨਾਂ ਨਵਜੋਤ ਸਿੰਘ ਸਿੱਧੂ ਦੀ ਵੀਡਿਓ ਵੀ ਪਾਈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜਿਸ ਵਿੱਚ ਸਿੱਧੂ ਵੱਲੋ ਕਿਹਾ ਗਿਆ ਸੀ ਕਿ ਉਹ ਰਿਪੋਰਟ ਜਨਤਕ ਕਰਵਾਉਣਗੇ।

FacebookTwitterEmailWhatsAppTelegramShare
Exit mobile version