ਗੁਰਦਾਸਪੁਰ ਜਿਲ੍ਹਾ ਪੁਲਿਸ ਨੇ ਕੀਤੀ ਰਾਹਤ ਕੈਂਪ ਸਕੀਮ ਦੀ ਸ਼ੁਰੂਆਤ, ਜਿਲੇ ਦੇ ਸਬ ਡਵੀਜਨਾਂ ਵਿਚ 12 ਸ਼ਿਕਾਇਤ ਨਿਵਾਰਣ ਕੈਂਪ ਲਗਾ ਮੌਕੇ ਤੇ ਕੀਤਾ ਸ਼ਿਕਾਇਤਾ ਦਾ ਹੱਲ

ਕੁਲ 88 ਸ਼ਿਕਾਇਤਾ ਦਾ ਕੀਤਾ ਗਿਆ ਨਿਪਟਾਰਾ, 21 ਨਵੰਬਰ ਨੂੰ ਦੁਬਾਰਾ ਲੱਗਣਗੇ ਰਾਹਤ ਕੈਂਪ- ਐਸਐਸਪੀ ਨਾਨਕ ਸਿੰਘ

ਗੁਰਦਾਸਪੁਰ  8 ਨਵੰਬਰ ( ਮੰਨਣ ਸੈਣੀ )। ਡਾ: ਨਾਨਕ ਸਿੰਘ  ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ  ਵੱਲੋ  ਅਤੇ ਇਕਬਾਲਪ੍ਰੀਤ ਸਿੰਘ ਸਹੋਤਾ, ਆਈ ਪੀ ਐਸ , ,ਡੀ ਜੀ ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ   ‘ਰਾਹਤ ਕੈਂਪ ਸਕੀਮ’ ਦੀ ਸ਼ੁਰੂਆਤ ਕੀਤੀ ਗਈ । ਜਿਸ ਦੇ ਤਹਿਤ ਪੰਜਾਬ ਦੇ ਹਰੇਕ ਜਿਲ੍ਹੇ ਦੇ ਐਸ ਐਸ ਪੀ ਵੱਲੋ ਲੋਕਾਂ ਦੀਆਂ ਪੈਡਿੰਗ ਪਈਆਂ ਸ਼ਿਕਾਇਤਾ ਸੁਣ ਕੇ ਉਹਨਾ ਦੀਆਂ ਪੈਡਿੰਗ ਪਈਆਂ ਸ਼ਕਾਇਤਾਂ ਸੁਣ ਕੇ ਉਹਨਾਂ ਦਾ  ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ  ਜਿਲ੍ਹੇ ਦੀਆਂ ਚਾਰ ਸਬ ਡਵੀਜਨਾਂ ਵਿੱਚ 12 ਸ਼ਿਕਾਇਤ ਨਿਵਾਰਣ ਕੈਂਪ ਲਗਾਏ ਗਏ . ਇਹਨਾ ਕੈਂਪਾਂ ਵਿਚ ਐਸ ਐਸ ਪੀ ਸਮੇਤ ਜਿਲ੍ਹੇ ਦੇ ਸਾਰੇ ਗਜਟਿਡ ਅਫਸਰਾਂ ਵੱਲੋ ਦਰਖਾਸ਼ਤਾਂ ਦਾ ਨਿਪਟਾਰੇ ਲਈ ਸ਼ਮੂਲੀਅਤ ਕੀਤੀ । 

ਐਸ ਐਸ ਪੀ ਨਾਨਕ ਸਿੰਘ

ਇਹਨਾ ਕੈਂਪਾਂ ਵਿੱਚ ਗੁਰਦਾਸਪੁਰ ਡਵੀਜਨ ਵੱਲੋ ਕੁਲ 28 ਦਰਖਾਸਤਾਂ  ਦਾ ਨਿਪਟਾਰਾ ਕੀਤਾ ਗਿਆ ਜਿਹਨਾ ਵਿਚ ਥਾਣਾ ਸਿਟੀ ਦੀਆਂ 14, ਥਾਣਾ ਸਦਰ ਗੁਰਦਾਸਪੁਰ ਦੀਆਂ 9 ਅਤੇ ਥਣਾ ਤਿੱਬੜ ਦੀਆਂ 5,ਸਬ ਡਿਵੀਜਨ ਦਿਹਾਤੀ ਅਧੀਨ ਥਾਣਾ ਧਾਰੀਵਾਲ ਦੀਆਂ 20, ਥਾਣਾ ਕਾਹਨੂੰਵਾਨ ਦੀਆਂ 9 ਅਤੇ ਥਾਣਾ ਭੈਣੀ ਮੀਆਂ ਖਾਂ ਦੀਆਂ 11, ਸਬ ਡਿਵੀਜਨ ਕਲਾਨੌਰ ਅਧੀਨ ਥਾਣਾ ਕਲਾਨੌਰ ਦੀਆਂ 4 ਅਤੇ ਥਾਣਾ ਘੁੰਮਣ ਦੀਆਂ 4 ਦਰਖਾਸਤਾਂ ਅਤੇ ਸਬ ਡਿਵੀਜਨ ਦੀਨਾਨਗਰ ਅਧੀਨ ਅਧੀਨ ਥਾਣਾ ਦੀਨਾਨਗਰ  ਦੀਆਂ 4,ਥਾਣਾਂ ਬਹਿਰਾਮਪੁਰ ਦੀ 1,ਥਾਣਾ ਦੌਰਾਗਲਾ 3 ਅਤੇ ਥਾਣਾ ਪੁਰਾਣਾ ਸ਼ਾਲਾ ਦੀਆਂ 4 ਦਰਖਾਸਤਾਂ ਸਮੇਤ ਕੁਲ 88 ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ।

ਉਹਨਾ ਅੱਗੇ ਦਸਿਆ ਕਿ ਇਸੇ ਤਰ੍ਹਾਂ ਹਰ ਮਹੀਨੇ ਵਿੱਚ ਹਰੇਕ ਥਾਣੇ ਵਿਚ 2 ਕੈਂਪ ਲਗਾਏ ਜਾਣਗੇ ਜਿਹਨਾ ਵਿਚ ਸੀਨੀਅਰ ਅਫਸਰਾ ਖੁਦ ਲੋਕਾਂ ਦੀਆਂ ਸ਼ਿਕਾਇਤਾ ਸੁਣਨਗੇ ਅਤੇ ਉਹਨਾ ਦਾ ਮੌਕੇ ਹੱਲ ਕਰਨਗੇ ਅਤੇ ਬਣਦਾ ਇੰਨਸਾਫ ਦਿਵਾਇਆ ਜਾਵੇਗਾ। ਇਸ ਸਕੀਮ ਤਹਿਤ ਮਿਤੀ 21-11-2021  ਨੂੰ  ਦਿਨ ਐਤਵਾਰ ਨੂੰ ਦੁਬਾਰਾ   ਰਾਹਤ ਕੈਂਪ ਲਗਾਏ ਜਾਣਗੇ ਅਤੇ ਕੈਂਪਾਂ ਵਿਚ ਦਰਖਾਸਤਾਂ ਦੇ ਨਿਪਟਾਰੇ ਲਈ ਜਿਲ੍ਹੇ ਦੇ ਸਾਰੇ ਗਜਟਿਡ ਅਫਸਰਾਂ ਵੱਲੋ ਸ਼ਮੂਲੀਅਤ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋ ਇਹ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ , ਜਿਸ ਤਹਿਤ ਲੋਕਾਂ ਨੂੰ ਉਹਨਾ ਦੀਆਂ ਮੁਸ਼ਕਲਾਂ ਤੋ ਰਾਹਤ ਦਿਵਾਈ ਜਾਵੇਗੀ, ਇਸ ਲਈ ਲੋਕਾਂ ਨੂੰ ਇਸ ਸਕੀਤ ਦਾ ਵੱਧ ਤੋ ਵੱਧ ਫਾਇਤਾ ਲੈਣਾ ਚਾਹਿਦਾ ਹੈ ।

FacebookTwitterEmailWhatsAppTelegramShare
Exit mobile version