ਅਫਵਾਹਾਂ ਵਿੱਚ ਨਾ ਆਉਣ ਲੋਕ, ਸ਼ਹਿਰੀ ਖੇਤਰ ਵਿੱਚ 5-5 ਮਰਲੇ ਦੇ ਪਲਾਟ ਦੇਣ ਦੀ ਕੋਈ ਸਕੀਮ ਨਹੀਂ ਚੱਲ ਰਹੀ-ਡੀਸੀ ਇਸ਼ਫਾਕ

Dc Mohammad Ishfaq

ਗੁਰਦਾਸਪੁਰ, 1 ਨਵੰਬਰ (ਮੰਨਣ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਸ਼ਹਿਰਾੀ ਖੇਤਰ ਵਿੱਚ 5-5 ਮਹਲੇ ਪਲਾਟ ਦੇਣ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ, ਇਸ ਲਈ ਲੋਕ ਅਫਵਾਹਾਂ ਵਿੱਚ ਨਾ ਆਉਣ।

ਉਨ੍ਹਾਂ ਅੱਗੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ ਅੰਦਰ ਵੱਸਦੇ ਲੋਕਾਂ ਵਲੋ 5-5 ਮਰਲੇ ਪਲਾਟ ਲੈਣ ਲਈ ਸਬੰਧਤ ਦਫਤਰਾਂ ਵਿਚ ਚੱਕਰ ਲਗਾਏ ਜਾ ਰਹੇ ਹਨ, ਪਰ ਇਸ ਤਰ੍ਹਾਂ ਦੀ ਕੋਈ ਸਕੀਮ ਨਹੀ ਚੱਲ ਰਹੀ ਹੈ।

Exit mobile version