ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਜ਼ੂਮ ਮੀਟਿੰਗ ਰਾਹੀਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਇਸ ਜ਼ੂਮ ਮੀਟਿੰਗ ਵਿੱਚ ਬਟਾਲਾ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫ਼ਤਹਿਗੜ੍ਹ ਚੂੜੀਆਂ, ਧਾਰੀਵਾਲ, ਦੀਨਾ ਨਗਰ, ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂਵਾਨ ਸਮੇਤ ਜ਼ਿਲ੍ਹੇ ਦੇ ਪਿੰਡਾਂ ਦੇ ਨਾਗਰਿਕ ਵੀ ਭਾਗ ਲੈ ਸਕਦੇ ਹਨ। ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਉੱਪਰ ਜ਼ੂਮ ਐਪ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਉਸਤੋਂ ਬਾਅਦ ਜ਼ੂਮ ਆਈ.ਡੀ. 99154-33700 ਦਰਜ ਕਰਕੇ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ।
ਸ਼ਾਮ 4 ਤੋਂ 5 ਵਜੇ ਤੱਕ ਡੀਸੀ ਹੋਣਗੇਂ ਲੋਕਾਂ ਨਾਲ ਰੁਬਰੂ, ਜ਼ਿਲਾ ਵਾਸੀਆਂ ਦੀਆ ਸੁਨਣਗੇਂ ਸ਼ਿਕਾਇਤਾਂ
