ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਬਣੇ ਅਸਲੀ ਚੌਕੀਦਾਰ, ਦੇਰ ਰਾਤ ਕੀਤੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਚੈਕਿੰਗ

ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਅਸਲ ਚੌਂਕੀਦਾਰ ਦੇ ਰੂਪ ਵਿੱਚ ਬਣ ਕੇ ਸਾਹਮਣੇ ਆਏ ਹਨ। ਜਿਸ ਵਕਤ ਪੰਜਾਬ ਦੇ ਲੋਕ ਦੁਸ਼ਹਿਰੇ ਦਾ ਤਿਉਹਾਰ ਮਨਾ ਕੇ ਘਰਾਂ ਵਿਚ ਅਰਮ ਦੀ ਨੀਂਦ ਫਰਮਾ ਰਹੇ ਸਨ। ਉਸ ਵਕਤ ਪੰਜਾਬ ਦੇ ਉੱਪ ਮੁੱਖ ਮੰਤਰੀ ਜਿਨ੍ਹਾਂ ਕੋਲ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਹੈ ਪੰਜਾਬ ਦੀ ਚੌਂਕੀਦਾਰੀ ਕਰ ਰਹੇ ਸਨ।

ਪੰਜਾਬ ਦੀ ਖੁਸ਼ਹਾਲੀ ਅਤੇ ਉੱਨਤੀ ਲਈ ਮੁੱਦਿਆਂ ਦੀ ਲੜਾਈ ਲੜਨ ਵਾਲੇ ਅਤੇ ਸਖਤ ਫੈਸਲੇ ਲੈਣ ਵਜੋਂ ਜਾਨੇ ਜਾਂਦੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੇਰ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਜਿਲੇ ਦੇ ਜਗਦੇਵ ਖ਼ੁਰਦ (ਅਜਨਾਲਾ), ਦਰਿਆ ਮੂਸਾ( ਅਜਨਾਲਾ)ਤੇ ਕੀਤੀ ।ਇਸੇ ਤਰ੍ਹਾਂ ਰੰਧਾਵਾ ਵੱਲੋਂ ਘਗੋ ਮਹਿਲ (ਅੰਮ੍ਰਿਤਸਰ ਦੇਹਾਤੀ) ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ।

FacebookTwitterEmailWhatsAppTelegramShare
Exit mobile version