ਚੋਣ ਕਮਿਸ਼ਨ ਭਾਰਤ ਵਲੋਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿੱਚ ਇਕ ਆਈ.ਏ.ਐਸ.ਅਤੇ ਦੋ ਪੀ.ਸੀ.ਐਸ. ਅਫ਼ਸਰ ਨਿਯੁਕਤ

election commssion

 ਆਈ.ਏ.ਐਸ. ਅਮਿਤ ਕੁਮਾਰ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਨਿਯੁਕਤ: ਸੀਈਓ ਡਾ. ਰਾਜੂ 

ਪੀ.ਸੀ.ਐੱਸ ਅਮਰਬੀਰ ਸਿੰਘ ਅਤੇ ਇੰਦਰ ਪਾਲ ਜੁਆਇੰਟ ਸੀਈਓ ਨਿਯੁਕਤ

ਚੰਡੀਗੜ੍ਹ, 5 ਅਕਤੂਬਰ: ਚੋਣ ਕਮਿਸ਼ਨ ਭਾਰਤ ਦੀਆਂ ਸਿਫਾਰਸ਼ਾਂ ‘ਤੇ ਆਈ.ਏ.ਐਸ. ਅਮਿਤ ਕੁਮਾਰ ਨੂੰ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਨਿਯੁਕਤ ਕੀਤਾ ਗਿਆ ਹੈ। ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਇਹ ਜਾਣਕਾਰੀ ਦਿੱਤੀ। 

ਡਾ. ਰਾਜੂ ਨੇ ਦੱਸਿਆ ਕਿ ਇਸ ਤੋਂ ਇਲਾਵਾ  ਪੀ.ਸੀ.ਐਸ. ਅਧਿਕਾਰੀ ਅਮਰਬੀਰ ਸਿੰਘ ਅਤੇ ਇੰਦਰ ਪਾਲ ਨੂੰ ਜੁਆਇੰਟ ਸੀਈਓ ਨਿਯੁਕਤ ਕੀਤਾ ਗਿਆ ਹੈ। 
ਸੀ.ਈ.ਉ.ਡਾ. ਰਾਜੂ ਦੱਸਿਆ ਕਿ ਇਹ ਨਿਯੁਕਤੀਆਂ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ  ਕੀਤੀਆਂ ਗਈਆਂ ਹਨ ਜਿਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਰਾਹੀਂ  ਤਿੰਨੇ ਅਸਾਮੀਆਂ ਲਈ ਤਿੰਨ-ਤਿੰਨ ਨਾਵਾਂ ਦੇ ਪੈਨਲ ਭੇਜੇ ਗਏ ਸਨ। 

ਉਹਨਾਂ ਇਹ ਵੀ ਦੱਸਿਆ ਕਿ ਇਹ ਨਾਂ ਚੁਣਨ ਲਈ ਚੋਣ ਕਮਿਸ਼ਨ ਭਾਰਤ ਵੱਲੋਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਸੀ।
ਸੀ.ਈ.ਉ.ਡਾ. ਰਾਜੂ ਨੇ ਇਹ ਵੀ ਕਿਹਾ ਕਿ ਪੰਜਾਬ ਰਾਜ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਜੰਗੀ ਪੱਧਰ ‘ਤੇ ਆਰੰਭ ਕਰ ਦਿੱਤੀਆਂ ਗਈਆਂ ਹਨ।

FacebookTwitterEmailWhatsAppTelegramShare
Exit mobile version