ਬਿਣ ਨਾਮ ਬੋਲਿਆ ਯੂਥ ਕਾਂਗਰਸ ਕੌਮੀ ਪ੍ਰਧਾਨ ਨੇ ਦਿੱਤਾ ਰਾਹੁਲ ਦਾ ਸੁਨੇਹਾ, ਅਗਰ ਡਰ ਲੱਗ ਰਹਾ ਹੈ ਤੋਂ ਚਲੇ ਜਾਓ

ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਾਂਗਰਸੀ ਆਗੂਆਂ ਨੂੰ ਜੋ ਕਿ ਅੱਜ-ਕੱਲ੍ਹ ਬੀ ਜੇ ਪੀ ਦੇ ਸੰਪਰਕ ਵਿਚ ਹਨ ਦੇ ਨਾਮ ਰਾਹੁਲ ਗਾਂਧੀ ਦਾ ਸੁਨੇਹਾ ਦਿੱਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਡਰ ਲੱਗ ਰਿਹਾ ਤਾਂ ਚਲੇ ਚਲੇ ਜਾਉ।

ਉਹਨਾਂ ਨੇ ਰਾਹੁਲ ਗਾਂਧੀ ਦੀ ਪੁਰਾਣੀ ਵੀਡੀਓ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਤੁਸੀਂ ਡਰ ਰਹੇ ਹੋ ਤਾਂ ਕਾਂਗਰਸ ਛੱਡ ਕੇ ਚਲੇ ਜਾਓ। ਬਹੁਤ ਸਾਰੇ ਲੋਕ ਐਸੇ ਨੇ ਜੋ ਨਿਡਰ ਹਨ ਉਹਨਾਂ ਨੂੰ ਅੰਦਰ ਲਿਆਉ। ਉਹਨਾਂ ਨੂੰ ਆਰ ਐੱਸ ਐੱਸ, ਬੀਜੇਪੀ ਵਿਚ ਜਾਣ ਦਿਓ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਹੈ। ਇਹ ਬੇਸਿਕ ਮੈਸਜ਼ ਹੈ ‌‌‌‌।

ਹਾਲਾਂਕਿ ਸ੍ਰੀਨਿਵਾਸ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ, ਪਰ ਬਹੁਤ ਸਾਰੇ ਯੂਥ ਕਾਂਗਰਸ ਦੇ ਆਗੂ ਅਤੇ ਨੇਤਾ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ਼ ਜੋੜਕੇ ਦੇਖ ਰਹੇ ਹਨ, ਜਿਹਨਾਂ ਦੀ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ। ਹਾਲਾਕਿ ਅਗਰ ਸਾਂਸਦ ਰਵਨੀਤ ਬਿੱਟੂ ਦੇ ਬਿਆਨਾਂ ਉੱਤੇ ਜਾਇਆ ਜਾਵੇ ਤਾਂ ਇਹ ਗੱਲ ਸਿੱਧੂ ਉੱਤੇ ਵੀ ਢੁਕ ਸਕਦੀ ਹੈ। ਪਰ ਸ੍ਰੀਨਿਵਾਸ ਨੇ ਕਿਸੇ ਦਾ ਨਾਮ ਨਹੀਂ ਲਿਆ।

FacebookTwitterEmailWhatsAppTelegramShare
Exit mobile version