ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਰ ਕਰਦਿਆ ਕਿਹਾ ਹੈ ਕਿ ਮੈਂ ਪਹਿਲਾ ਹੀ ਦੱਸਿਆ ਸੀ ਕਿ ਇਹ ਸਥਿਰ ਆਦਮੀ ਨਹੀਂ ਹੈ ਅਤੇ ਸਰਹਦੀ ਸੂਬੇ ਪੰਜਾਬ ਵਾਸਤੇ ਇਹ ਫਿਟ ਨਹੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਪੰਜਾਬ ਪ੍ਰਧਾਨ ਦੀ ਨਿਯੁਕਤੀ ਤੋਂ ਕਾਫੀ ਖਫ਼ਾ ਸਨ। ਕੈਪਟਨ ਨੇ ਤਾਂ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਸਿੱਧੂ ਨੂੰ ਹਰਾਉਣ ਲਈ ਕਿਸੇ ਵੀ ਹੱਦ ਤੱਕ ਜਾਣਗੇਂ। ਸਿੱਧੂ ਨੂੰ ਖੱਤਰਾ ਦੱਸਦੀਆ ਕੈਪਟਵ ਵੱਲੋ ਸਿੱਧੂ ਉਪਰ ਕਈ ਆਰੋਪ ਲਗਾਏ ਗਏ ਸਨ ਅਤੇ ਉਹਨਾਂ ਨੂੰ ਪੰਜਾਬ ਲਈ ਅਨਫਿਟ ਦੱਸਿਆ ਗਿਆ ਸੀ।
ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਾਰ, ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਸਥਿਰ ਆਦਮੀ ਨਹੀਂ, ਸਰਹਦੀ ਸੂਬੇ ਪੰਜਾਬ ਵਾਸਤੇ ਫਿਟ ਨਹੀ
