ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਨੌਂਵੀ ਸ਼੍ਰੇਣੀ ਵਿਚ 31 ਅਕਤੂਬਰ 2021 ਤਕ ਆਨਲਾਈਨ ਦਾਖਲਾ ਪੱਤਰ ਭਰੇ ਜਾ ਸਕਦੇ ਹਨ

school books

ਗੁਰਦਾਸਪੁਰ, 27 ਸਤੰਬਰ ( ਮੰਨਣ ਸੈਣੀ )। ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਚ ਵਿਦਿਅਕ ਵਰ੍ਹੇ 2022-23 ਲਈ ਨੌਂਵੀਂ ਸ਼੍ਰੇਣੀ ਵਿਚ ਖਾਲੀ ਸੀਟਾਂ ਭਰਨ ਵਿਚ ਦਾਖਲ ਪੱਤਰਾਂ ਦੀ ਮੰਗ ਕੀਤੀ ਗਈ ਹੈ। ਦਾਖਲਾ ਪੱਤਰ ਆਨਲਾਈਨ ਭਰਨ ਦੀ ਆਖਰੀ ਮਿਤੀ 31 ਅਕਤਬੂਰ 2021 ਹੈ। ਚਾਹਵਾਨ ਉਮੀਦਵਾਰ ਸ਼ੈਸਨ 2020-21 ਦੌਰਾਨ ਅੱਠਵੀਂ ਸ਼੍ਰੇਣੀ ਵਿਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹੋਣ। ਚਾਹਵਾਨ ਉਮੀਦਵਾਰ ਦਾ ਜਨਮ 01-05-2006 ਤੋਂ 30-04-2010 ਦੌਰਾਨ ਹੋਇਆ ਹੋਵੇ। ਦਾਖਲਾ ਪੱਤਰ ਸਮਿਤੀ ਦੀ ਵੈਬਸਾਈਟ www.navodaya.gov.in ਅਤੇ www.nvsadmissionclassnine.in ਮੁਫ਼ਤ ਭਰੇ ਦਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਾਂ ਮੋਬਾਇਲ ਨੰਬਰ 94639-69990 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version