ਇੱਕ ਪਾਸੇ ਜਿੱਧੇ ਕਾਂਗਰਸ ਦੀ ਚੰਨੀ ਸਰਕਾਰ ਵਿੱਚ ਮੰਤਰੀ ਮੰਡਲ ਸੋਂਹ ਚੁੱਕਣ ਜਾ ਰਿਹਾ ਉੱਧੇ ਹੀ ਹੁਣ ਦੋਆਬਾ ਦੇ ਛੇ ਵਿਧਾਇਕਾ ਨੇ ਰਾਣਾ ਗੁਰਜੀਤ ਸਿੰਘ ਦਾ ਸੰਭਾਵੀ ਨਾਮ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਤੇ ਐਤਰਾਜ ਜਤਾਉਂਦਿਆ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿੱਖੀ ਹੈ। ਚਿੱਠੀ ਲਿਖਣ ਵਾਲਿਆ ਵਿੱਚ ਨਵਤੇਜ ਸਿੰਘ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ ਰਾਜ ਕੁਮਾਰ, ਪਵਨ ਆਦਿਆ, ਸੁਖਪਾਲ ਖੈਹਰਾ ਅਤੇ ਸਾਬਕਾ ਪ੍ੰਜਾਬ ਪ੍ਰਧਾਨ ਮਹਿੰਦਰ ਸਿੰਘ ਕੇਪੀ ਸ਼ਾਮਿਲ ਹਨ। ਜਿਸ ਦੀ ਕਾਪੀ ਮੁੱਖ ਮੰਤਰੀ ਨੂੰ ਭੇਜੀ ਗਈ ਹੈ। ਹਾਲਾਕਿ ਇਸ ਚਿੱਠੀ ਮਿਲਣ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸੇ ਆਗੂ ਨੇ ਕੁਝ ਨਹੀਂ ਕਿਹਾ।
