ਗੁਰਦਾਸਪੁਰ, 8 ਸਿਤੰਬਰ (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵਿਚ ਅਗਾਮੀ ਵਿਧਾਨਸਭਾ ਨੂੰ ਮੁੱਖ ਰਖਦਿਆ ਕੁਝ ਬਦਲਾਵ ਕੀਤੇ ਗਏ ਹੈ। ਜਿਸ ਦੇ ਚਲਦੇ ਹੁਣ ਅਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਹਲਕੇ ਦੀ ਸੀਟ ਅਕਾਲੀ ਦਲ ਦੇ ਕੋਟੇ ਵਿਚ ਪਾ ਦਿੱਤੀ ਗਈ ਹੈ ਅਤੇ ਇਹਨਾਂ ਹਲਕਿਆ ਤੋਂ ਅਕਾਲੀ ਦਲ ਦੇ ਯੋਧੇ ਚੁਣਾਵੀ ਦੰਗਲ ਵਿੱਚ ਹਿੱਸਾ ਪਾਉਣਗੇ। ਇਹ ਜਾਨਕਾਰੀ ਦਲਜੀਤ ਸਿੰਘ ਚੀਮਾ ਵੱਲੋ ਸਾਂਝੀ ਕੀਤੀ ਗਈ। ਉਕਤ ਸੀਟੇ ਦੇ ਬਦਲੇ ਬਸਪਾ ਨੂੰ ਹੁਣ ਸ਼ਾਮ ਚੋਰਾਸੀ ਅਤੇ ਕਪੂਰਥਲਾ ਦੀ ਸੀਟ ਦਿੱਤੀ ਗਈ ਹੈ।
ਹੁਣ ਸੁਜਾਨਪੁਰ ਅਤੇ ਅਮ੍ਰਿਤਸਰ (ਉੱਤਰੀ) ਤੋਂ ਲੜਣਗੇਂ ਅਕਾਲਿਆਂ ਦੇ ਯੋਧੇ, ਸ਼ਾਮ ਚੌਰਾਸੀ ਅਤੇ ਕਪੂਰਥਲਾ ਸੀਟ ਤੋਂ ਹੋਣਗੇਂ ਬਸਪਾ ਦੇ ਉਮੀਦਵਾਰ
