ਜ਼ਿਲ੍ਹੇ ਅੰਦਰ 7 ਲੱਖ 47 ਹਜ਼ਾਰ ਕੋਵਿਡ–19 ਵਿਰੋਧੀ ਵੈਕੀਸਨ ਲੱਗੀ-ਸਿਵਲ ਸਰਜਨ

ਗੁਰਦਾਸਪੁਰ, 18 ਅਗਸਤ ( ਮੰਨਨ ਸੈਣੀ ) ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਬੀਤੇ ਕੱਲ੍ਹ ਤਕ 7 ਲੱਖ 47 ਹਜ਼ਾਰ ਕੋਵਿਡ ਵਿਰੋਧੀ ਵੈਕਸੀਨ ਲੱਗ ਚੁੱਕੀ ਹੈ ਅਤੇ ਕੱਲ੍ਹ 19 ਅਗਸਤ ਨੂੰ ਜ਼ਿਲੇ ਅੰਦਰ 34 ਹਜ਼ਾਰ ਵੈਕਸੀਨ ਲਗਾਈ ਜਾਵੇਗੀ।

          ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਕਿ ਜ਼ਿਲੇ ਅੰਦਰ ਕੋਵਿਡ ਬਿਮਾਰੀ ਕੰਟਰੋਲ ਹੇਠ ਹੈ ਪਰ ਅਜੇ ਵੀ ਕੋਵਿਡ-19 ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ। ਇਸ ਲਈ ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕੀਤਾ ਜਾਵੇ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਤਾ ਜਾਵੇ।

            ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਰੋਜਾਨਾ 4 ਹਜ਼ਾਰ ਦੇ ਕਰੀਬ ਸੈਪਲਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਸਰਕਾਰ ਦੀਆਂ ਮਿਲੀਆਂ ਹਦਾਇਤਾਂ ਤਹਿਤ ਸਰਕਾਰੀ ਦਫਤਰਾਂ, ਰੈਸਟੋਰੈਂਟ ਅਤੇ ਬਾਰ ਵਿਚ ਸੈਪਲਿੰਗ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਬੀਤੇ ਕੱਲ੍ਹ ਤਕ ਜ਼ਿਲੇ ਅੰਦਰ 8 ਲੱਖ 78 ਹਜ਼ਾਰ 954 ਸੈਂਪਲਿੰਗ ਕੀਤੀ ਜਾ ਚੁੱਕੀ ਹੈ।

       ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਧਾਰੀਵਾਲ ਵਿਖੇ ਆਕਸੀਜਨ ਪਲਾਟ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਟਾਲਾ ਵਿਖੇ ਆਕਸੀਜਨ ਪਲਾਟ ਦਾ ਕੰਮ ਲਗਭਗ ਮੁਕੰਮਲ ਹੈ। ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਲੱਗੇ ਆਕਸੀਜਨ ਪਲਾਟ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਕੰਮ ਮੁਕੰਮਲ ਹੋ ਗਿਆ ਤੇ ਉਸਦਾ ਟਰਾਇਲ ਚੱਲ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੀਟੀ ਸਕੈਨ ਅਤੇ ਜ਼ਿਲ੍ਹਾ ਲੈਬਾਰਟਰੀ ਲਗਾਉਣ ਦਾ ਕੰਮ ਮ ਵੀ ਪ੍ਰਗਤੀ ਅਧੀਨ ਹੈ।  

FacebookTwitterEmailWhatsAppTelegramShare
Exit mobile version