ਨਰੇਸ਼ ਕੁਮਾਰ ਗੇਸ਼ਾ ਸਾਥੀਆਂ ਸਹਿਤ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ, ਬੱਬੇਹਾਲੀ ਵੱਲੋਂ ਸਵਾਗਤ

ਗੁਰਦਾਸਪੁਰ, 09 ਅਗਸਤ (ਮੰਨਨ ਸੈਣੀ)। ਸ਼ਹਿਰ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਨੇਤਾ ਨਰੇਸ਼ ਕੁਮਾਰ ਗੇਸ਼ਾ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਨਰੇਸ਼ ਕੁਮਾਰ ਨੇ ਬੀਤੀਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਵੱਡੀ ਗਿਣਤੀ ਵਿੱਚ ਵੋਟਾਂ ਵੀ ਹਾਸਲ ਕੀਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਨਰੇਸ਼ ਕੁਮਾਰ ਅਤੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਦਾ ਸਵਾਗਤ ਕੀਤਾ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੀ ਹਕੀਕਤ ਸਮਝਦੇ ਜਾ ਰਹੇ ਹਨ । ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਕੀਤੀ ਬਿਆਨਬਾਜੀ ਕੁਝ ਹੋਰ ਹੁੰਦੀ ਹੈ ਅਤੇ ਪੰਜਾਬ ਵਿੱਚ ਆ ਕੇ ਉਹ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ ।

ਇਸ ਮੌਕੇ ਨਰੇਸ਼ ਕੁਮਾਰ ਗੇਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਧਰਮ ਨਿਰਪੱਖ ਸੋਚ ਅਤੇ ਪੰਜਾਬ ਪ੍ਰਤੀ ਸੁਹਿਰਦ ਸੋਚ ਰੱਖਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ।

ਨਰੇਸ਼ ਕੁਮਾਰ ਗੇਸ਼ਾ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਕਨ੍ਹਈਆ, ਰਾਕੇਸ਼ ਕੁਮਾਰ, ਰਜਤ ਕੁਮਾਰ, ਸਨੀ , ਅਤੁਲ ਕੁਮਾਰ, ਅਮਨ ਕੁਮਾਰ, ਅਸ਼ੋਕ ਕੁਮਾਰ, ਮੋਨਿਕਾ ਮਹਾਜਨ, ਰਮਾ, ਜੋਤੀ, ਉਰਮਿਲਾ, ਕੰਚਨ ਸ਼ਾਮਲ ਸਨ। ਇਸ ਮੌਕੇ ਬੌਬੀ ਮਹਾਜਨ, ਗੁਲਸ਼ਣ ਸੈਣੀ, ਸਾਬਕਾ ਕੌਂਸਲਰ ਜਗਜੀਤ ਸਿੰਘ ਜੱਗੀ, ਰਾਮ ਕੁਮਾਰ ਕਾਲਾ, ਰਜਿੰਦਰ ਸਿੰਘ, ਸਾਬਕਾ ਸਰਪੰਚ ਰਜਿੰਦਰ ਕੁਮਾਰ ਹਰਦਾਨ, ਰਾਜਨ ਕੁਮਾਰ ਰਾਜੂ ਵੀ ਮੌਜੂਦ ਸਨ।

FacebookTwitterEmailWhatsAppTelegramShare
Exit mobile version