ਅਫ਼ਸਰ ਕਾਡਰ ਦੀਆਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ 23 ਅਗਸਤ ਤੋਂ: ਪ੍ਰਮੁੱਖ ਸਕੱਤਰ ਪ੍ਰਸੋਨਲ

ਚੰਡੀਗੜ, 3 ਅਗਸਤ:- ਪੰਜਾਬ ਸਰਕਾਰ ਵੱਲੋਂ ਸਹਾਇਕ ਕਮਿਸ਼ਨਰਾਂ, ਵਧੀਕ ਸਹਾਇਕ ਕਮਿਸ਼ਨਰ /ਆਈ.ਪੀ.ਐਸ. ਅਧਿਕਾਰੀਆਂ, ਤਹਿਸੀਲਦਾਰ /ਮਾਲ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੀ ਅਗਲੀ ਵਿਭਾਗੀ ਪ੍ਰੀਖਿਆ 23 ਅਗਸਤ 2021 ਤੋਂ 27 ਅਗਸਤ, 2021 ਤੱਕ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸੋਨਲ ਵਿਭਾਗ, ਪੰਜਾਬ  ਦੇ ਪ੍ਰਮੁੱਖ ਸਕੱਤਰ -ਕਮ- ਵਿਭਾਗੀ ਪ੍ਰੀਖਿਆ ਕਮੇਟੀ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਅੱਜ ਇੱਥੇ ਦੱਸਿਆ ਕਿ  ਉਕਤ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਅਧਿਕਾਰੀ ਸਬੰਧਤ ਵਿਭਾਗਾਂ ਰਾਹੀਂ ਆਪਣੀਆਂ ਅਰਜ਼ੀਆਂ ਪੰਜਾਬ ਸਰਕਾਰ ,ਪ੍ਰਸੋਨਲ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐਸ. ਬ੍ਰਾਂਚ) ਦੇ ਸਕੱਤਰ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਨੂੰ 10 ਅਗਸਤ, 2021 ਤੱਕ ਨਿਰਧਾਰਤ ਪ੍ਰੋਫਾਰਮਾ ਵਿੱਚ ਭੇਜ ਸਕਦੇ ਹਨ। 

ਸ੍ਰੀ ਵਿਵੇਕ ਪ੍ਰਤਾਪ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਥਿਤੀ ਵਿੱਚ ਸਿੱਧੀ ਅਰਜ਼ੀ ਵਿਚਾਰੀ ਨਹੀਂ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ,ਇਸ ਲਈ  ਸਬੰਧਤ ਬਿਨੈਕਾਰ ਖੁਦ ਜ਼ਿੰਮੇਵਾਰ ਹੋਵੇਗਾ । ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਨੂੰ 23-08-2021 ਤੋਂ 27-08-2021 ਨੂੰ ਹੋਣ ਵਾਲੀਆਂ ਇਨਾਂ ਪ੍ਰੀਖਿਆਵਾਂ ਲਈ, 16 ਅਗਸਤ, 2021 ਤੱਕ ਆਪਣਾ ਰੋਲ ਨੰਬਰ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਈ-ਮੇਲ       (pcsbranch@gmail.com) ਜਾਂ ਟੈਲੀਫੋਨ (0172-2740553 (ਪੀ.ਬੀ.ਐਕਸ.-4648) ਰਾਹੀਂ ਪੀ.ਸੀ.ਐਸ. ਸ਼ਾਖਾ  ਨਾਲ  ਸੰਪਰਕ ਕਰ ਸਕਦਾ ਹੈ।   

FacebookTwitterEmailWhatsAppTelegramShare
Exit mobile version