ਸ਼ਕਤੀ ਦੁਰਗਾ ਦਲ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

ਗੁਰਦਾਸਪੁਰ, 2 ਅਗਸਤ (ਮੰਨਨ ਸੈਣੀ। ਸ਼ਹਿਰ ਦੇ ਵਾਰਡ ਨੰਬਰ 11 ਦੇ ਨੌਜਵਾਨਾਂ ਨਾਲ ਸਬੰਧਿਤ ਸ਼ਕਤੀ ਦੁਰਗਾ ਦਲ (ਰਜਿਸਟਰਡ) ਦੇ ਵੱਡੀ ਸੰਖਿਆ ਵਿਚ ਮੈਂਬਰ ਦਲ ਦੇ ਪ੍ਰਧਾਨ  ਸੰਜੀਵ ਕੁਮਾਰ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਇਨ੍ਹਾਂ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ  ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਪਾਰਟੀ ਨਾਲ ਜੁੜ ਰਿਹਾ ਹੈ । ਸੂਬੇ ਵਿਚਲੀ ਕਾਂਗਰਸ ਸਰਕਾਰ ਨੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ ।

ਨੌਜਵਾਨ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ  ਅਤੇ ਇਸ ਵਰਗ ਨੂੰ ਭਰੋਸਾ ਹੈ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ  । ਇਸ ਮੌਕੇ ਦਲ ਦੇ ਪ੍ਰਧਾਨ ਸੰਜੀਵ ਕੁਮਾਰ ਤੋਂ ਇਲਾਵਾ  ਵਾਰਡ ਨੰਬਰ 9 ਤੋਂ ਅਜੇ ਕੁਮਾਰ, ਬੰਨੀ, ਰਾਹੁਲ, ਤਰੁਨ ਭੱਟੀ, ਵਾਰਡ ਨੰਬਰ 10 ਤੋਂ ਸਾਹਿਲ,  ਅਰਜੁਨ, ਰਵੀ ਬਾਬਾ, ਰਾਜੂ, ਅਰਜੁਨ ਭੱਟੀ, ਮਨਜੀਤ, ਟੋਨੀ, ਸੋਲੰਕੀ, ਅਮਨ, ਰਮਨ, ਅਜੇ ਗਿੱਲ, ਸੰਜੀਵ ਕੁਮਾਰ  ਮੌਜੂਦ ਸਨ।

FacebookTwitterEmailWhatsAppTelegramShare
Exit mobile version