ਸੇਵਾ ਕੇਂਦਰਾਂ ਦਾ ਬਦਲਿਆ ਸਮਾਂ , ਹੁਣ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗਾ ਸਮਾਂ

ਗੁਰਦਾਸਪੁਰ, 2 ਜੁਲਾਈ   (  ਮੰਨਨ ਸੈਣੀ  )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ  ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ਤੋਂ ਪ੍ਰਾਪਤ ਪੱਤਰ ਅਨੁਸਰ ਸੇਵਾ ਕੇਂਦਰਾਂ ਦੇ ਕੰਮ ਕਾਜ਼ ਦੇ ਸਮੇਂ ਦੌਰਾਨ ਏਅਰ ਕੰਡੀਸ਼ਨਰਾਂ ਏ.ਸੀ. ਦੀ ਵਰਤੋਂ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਪਣੇ ਕੰਮ ਕਾਜ ਲਈ ਸੇਵਾਂ ਕੇਂਦਰਾਂ ਤੱਕ ਪਹੁੰਚ ਕਰਨੀ ਹੈ ਉਹ ਉਪਰੋਕਤ ਸਮੇਂ ਅਨੁਸਾਰ ਹੀ ਆਉਂਣ।  ਸੇਵਾ ਕੇਦਰਾ ਦਾ  ਇਹ ਸਮਾਂ 10 ਜੁਲਾਈ 2021 ਤੱਕ ਚੱਲੇਗਾ।

FacebookTwitterEmailWhatsAppTelegramShare
Exit mobile version