ਪੰਜਾਬ ਦੇ ਦਫਤਰ ਅੱਧੇ ਦਿਨ ਲਈ ਬੰਦ, ਸਾਬਕਾ ਮੰਤਰੀ ਦੀ ਮੌਤ ਦਾ ਹੈ ਸ਼ੋਕ

ਚੰਡੀਗੜ੍ਹ, 23 ਮਾਰਚ 2021 – ਟਕਸਾਲੀ ਕਾਂਗਰਸੀ ਆਗੂ ਤੇ ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦਾ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਸ: ਅਬੁਲ ਖੁਰਾਣਾ ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ, ਜਿਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੇ ਗ੍ਰਹਿ ਵਿਖੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ 24 ਮਾਰਚ (ਬੁੱਧਵਾਰ) ਨੂੰ ਪਿੰਡ ਅਬੁਲ ਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ। ਜਿਨ੍ਹਾਂ ਦੀ ਮੌਤ ‘ਤੇ ਸ਼ੋਕ ਵਜੋਂ ਪੰਜਾਬ ਦੇ ਦਫਤਰ ਅੱਧੇ ਦਿਨ ਲਈ ਬੰਦ ਕੀਤੇ ਗਏ ਹਨ।

FacebookTwitterEmailWhatsAppTelegramShare
Exit mobile version