ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ, ਬਰਾਂਚ ਮੈਨੇਜਰ ਤੇ ਸਹਾਇਕ ਮੈਨੇਜਰ ਗੈਰ ਹਾਜ਼ਰ ਪਾਏ ਗਏ, ਦੋਵਾਂ ਨੂੰ ਮੁਅੱਤਲ ਕਰਨ ਦੇ ਆਦੇਸ਼, ਦੇਖੋ ਵੀਡਿਓ

ਚੰਡੀਗੜ, 23 ਫਰਵਰੀ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਸੈਕਟਰ-17 ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਬਰਾਂਚ ਦੀ ਅਚਨਚੇਤ ਚੈਕਿੰਗ ਕੀਤੀ ਗਈ।

https://thepunjabwire.com/wp-content/uploads/2021/02/WhatsApp-Video-2021-02-23-at-17.56.17.mp4

ਅੱਜ ਬਾਅਦ ਦੁਪਹਿਰ ਕੀਤੀ ਚੈਕਿੰਗ ਦੌਰਾਨ ਬਰਾਂਚ ਮੈਨੇਜਰ ਬਲਦੇਵ ਰਾਜ ਅਤੇ ਸਹਾਇਕ ਮੈਨੇਜਰ ਬਲਜਿੰਦਰ ਸਿੰਘ ਗੈਰ ਹਾਜ਼ਰ ਪਾਏ ਗਏ। ਸਹਿਕਾਰਤਾ ਮੰਤਰੀ ਦੋਵੇਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਿੱਥੇ ਸਹਿਕਾਰਤਾ ਵਿਭਾਗ ਕਿਸਾਨੀ ਭਾਈਚਾਰੇ ਤੇ ਪੇਂਡੂ ਖੇਤਰ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਉਥੇ ਸਹਿਕਾਰੀ ਬੈਂਕ ਦਾ ਸਿੱਧਾ ਸਬੰਧ ਸ਼ਹਿਰੀ ਤੇ ਪੇਂਡੂ ਸਭ ਤਰਾਂ ਦੇ ਉਪਭੋਗਤਾਵਾਂ ਨਾਲ ਹੈ ਜਿਸ ਕਾਰਨ ਅਨੁਸਾਸ਼ਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਹਿਕਾਰੀ ਬੈਂਕ ਸਮੇਤ ਹੋਰਨਾਂ ਸਹਿਕਾਰੀ ਅਦਾਰਿਆਂ ਵਿੱਚ ਡਿਊਟੀ ਵਿੱਚ ਕੋਤਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

FacebookTwitterEmailWhatsAppTelegramShare
Exit mobile version