ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ 912 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ-ਵਧੀਕ ਡਿਪਟੀ ਕਮਿਸ਼ਨਰ ਬਲਰਾਜ ਸਿੰਘ

Balraj Singh

ਗੁਰਦਾਸਪੁਰ, 3 ਫਰਵਰੀ   ( ਮੰਨਨ ਸੈਣੀ )। ਸ੍ਰੀ ਬਲਾਰਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਕੌਂਸ਼ਲਾਂ ਦੀ ਚੋਣ ਲਈ ਕੁਲ 912 ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ।

 ਉਨਾਂ ਦੱਸਿਆ ਕਿ ਨਗਰ  ਕੌਸਲ ਬਟਾਲਾ ਵਿਖੇ 420 ਨਾਮਜਦਗੀ ਪੱਤਰ ਭਰੇ ਗਏ ਹਨ, ਇਥੇ 50 ਵਾਰਡ ਅਤੇ 110 ਪੋਲਿੰਗ ਬੂਥ ਹਨ। ਦੀਨਾਨਗਰ ਵਿਖੇ 85 ਨਾਮਜਦਗੀ ਪੱਤਰ ਭਰੇ ਗਏ ਹਨ, ਇਥੇ 15 ਵਾਰਡ ਤੇ 19 ਪੋਲਿੰਗ ਬੂਥ ਹਨ। ਗੁਰਦਾਸਪੁਰ ਵਿਖੇ 150 ਨਾਮਜਦਗੀ ਪੱਤਰ ਭਰੇ ਹਨ, ਇਥੇ 29 ਵਾਰਡ ਅਤੇ 60 ਪੋਲਿੰਗ ਬੂਥ ਹਨ। ਧਾਰੀਵਾਲ ਵਿਖੇ 67 ਪੇਪਰ ਭਰੇ ਗਏ ਹਨ, ਇਥੇ 13 ਵਾਰਡ ਅਤੇ 13 ਪੋਲਿੰਗ ਬੂਥ ਹਨ। ਕਾਦੀਆਂ ਵਿਖੇ 73 ਪੇਪਰ ਭਰੇ ਗਏ ਹਨ, ਇਥੇ 15 ਵਾਰਡ ਤੇ 15 ਬੂਥ ਹਨ। ਸ੍ਰੀ ਹਰਗੋਬਿੰਦਪੁਰ ਵਿਖੇ 57 ਪੇਪਰ ਭਰੇ ਗਏ ਹਨ, ਇਥੇ 11 ਵਾਰਡਾਂ ਤੇ 11 ਪੋਲਿੰਗ ਬੂਥ ਹਨ ਅਤੇ ਫਤਿਹਗੜ੍ਹ ਚੂੜੀਆਂ ਵਿਖੇ 60 ਪੇਪਰ ਭਰੇ ਹਨ, ਇਥੇ 13 ਵਾਰਡਾਂ ਤੇ 14 ਪੋਲਿੰਗ ਬੂਥ ਹਨ।

 ਦੱਸਣਯੋਗ ਹੈ ਕਿ ਚੋਣਾਂ ਲਈ 30 ਜਨਵਰੀ, 2021 ਤੋਂ 3 ਫਰਵਰੀ, 2021 ਤੱਕ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾਣੇ ਸਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੱਲ੍ਹ 4 ਫਰਵਰੀ, 2021 (ਵੀਰਵਾਰ) ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਵਾਪਿਸ ਲੈਣਦੀ ਮਿਤੀ 5 ਫਰਵਰੀ, 2021 (ਸ਼ੁਕਰਵਾਰ) ਹੈ। ਵੋਟਾਂ ਪਾਉਣ ਦੀ ਮਿਤੀ 14 ਫਰਵਰੀ, 2021  (ਐਤਵਾਰ) ਹੈ।ਵੋਟਾਂ ਦੀ ਗਿਣਤੀ ਮਿਤੀ 17 ਫਰਵਰੀ , 2021 (ਬੁੱਧਵਾਰ) ਨੂੰ ਹੋਵੇਗੀ ਅਤੇ ਚੋਣਾਂ ਨਾਲ ਸਬੰਧਤ ਮੁਕੰਮਲ ਕੰਮ 20 ਫਰਵਰੀ, 2021 (ਸ਼ਨੀਵਾਰ) ਨੂੰ ਹੋਵੇਗਾ।

Exit mobile version