ਫੌਜੀ ਪਰਿਵਾਰਾਂ ਵਲੋਂ ਰੇਲ ਗੱਡੀਆਂ ਦੀ ਆਵਾਜਾਈ ਬਾਹਲ ਹੋਣ ਨਾਲ ਖੁਸ਼ੀ ਦੀ ਲਹਿਰ

ਰੇਲਗੱਡੀਆਂ ਚੱਲਣ ਨਾਲ ਫੋਜੀ ਜਵਾਨਾਂ ਨੂੰ ਘਰ ਪੁਹੰਚਣ ਲਈ ਮਿਲੀ ਰਾਹਤ-ਕਰਨਲ ਕਾਹਲੋਂ

ਗੁਰਦਾਸਪੁਰ, 27 ਨਵੰਬਰ ( ਮੰਨਨ ਸੈਣੀ) । ਹਥਿਆਰਬੰਦ ਸੈਨਾਵਾਂ ਵਿਚ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਦੇ ਪਰਿਵਾਰਾਂ ਵਲੋਂ ਯਾਤਰੀਆਂ ਦੀਆਂ ਰੇਲ ਗੱਡੀਆਂ ਮੁੜ ਬਹਾਲ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਤੇ ਉਨਾਂ ਦਾ ਕਹਿਣਾ ਹੈ ਕਿ ਘਰ ਛੁੱਟੀ ਆਉਣ ਵਾਲੇ ਫੋਜੀ ਜਵਾਨਾਂ ਨੂੰ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਤੋਂ ਨਿਜਾਤ ਮਿਲੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਕਰਨਲ (ਸੇਵਾ ਮੁਕਤ) ਡੀ.ਐਸ ਕਾਹਲੋਂ ਗੁਰਦਾਸਪੁਰ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਯਾਤਰੀ ਰੇਲਗੱਡੀਆਂ ਬੰਦ ਹੋਣ ਕਾਰਨ ਲੋਕਾਂ ਤੇ ਖਾਸਕਰਕੇ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਘਰ ਪੁੱਜਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਹੁਣ ਰਾਹਤ ਮਿਲੀ ਹੈ।

ਕਰਨਲ ਕਾਹਲੋਂ ਨੇ ਅੱਗੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸਾਰੇ ਕਰਮਚਾਰੀ ਅਨੁਸ਼ਾਸਿਤ ਹੁੰਦੇ ਹਨ ਅਤੇ ਛੁੱਟੀ ਮਿਲਣ ਤੇ ਹੀ ਆਪਣੇ ਪਰਿਵਾਰਾਂ ਨੂੰ ਮਿਲਣ ਜਾਂਦੇ ਹਨ। ਉਨਾਂ ਕਿਹਾ ਕਿ ਇਹ ਦਿਨ ਤਿਉਹਾਰਾਂ ਦੇ ਹੁੰਦੇ ਹਨ ਅਤੇ ਜਿਆਦਾਤਾਰ ਫੋਜੀ ਇਨਾਂ ਦਿਨਾਂ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਆਉਂਦੇ ਹਨ, ਪਰ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਉਨਾਂ ਨੂੰ ਸਮੇਂ ਸਿਰ ਆਪਣੇ ਘਰਾਂ ਤਕ ਪਹੁੰਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨਾਂ ਅੱਗੇ ਕਿਹਾ ਕਿ ਰੇਲਗੱਡੀਆਂ ਬੰਦ ਹੋਣ ਨਾਲ ਜਿਨਾਂ ਪਰਿਵਾਰ ਵਲੋਂ ਵਿਆਹ ਦੇ ਪ੍ਰੋਗਰਾਮ ਨਿਸ਼ਚਿਤ ਕੀਤੇ ਗਏ ਸਨ, ਉਸ ਸਬੰਧੀ ਵੀ ਪਰਿਵਾਰਾਂ ਵਿਚ ਬੈਚੇਨੀ ਪਾਈ ਜਾ ਰਹੀ ਸੀ ਕਿ ਜੇਕਰ ਗੱਡੀਆਂ ਚਾਲੂ ਨਾ ਹੋਈਆਂ ਤਾਂ ਵਿਆਹ ਪ੍ਰੋਗਰਾਮ ਰੱਦ ਨਾ ਕਰਨੇ ਪੈਣ। ਪਰ ਹੁਣ ਮੁੜ ਯਾਤਰੀਆਂ ਰੇਲਗੱਡੀਆਂ ਚੱਲਣ ਨਾਲ ਉਨਾਂ ਦੀ ਚਿੰਤਾ ਦੂਰ ਹੋ ਗਈ ਤੇ ਰਿਸ਼ਤੇਦਾਰ ਆਦਿ ਨੂੰ ਪੁਹੰਚਣ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਰਨਲ ਕਾਹਲੋਂ ਨੇ ਸਮੂਹ ਫੋਜੀ ਪਰਿਵਾਰਾਂ ਵਲੋਂ ਸ਼ਾਤਮਈ ਧਰਨਾ ਦੇ ਰਹੇ ਕਿਸਾਨਾਂ ਦਾ ਧੰਨਵਾਦ ਕੀਤਾ, ਜਿਨਾਂ ਵਲੋਂ ਰੇਲਗੱਡੀਆਂ ਮੁੜ ਚਲਾਉਣ ਲਈ ਸਹਿਮਤੀ ਦਿੱਤੀ ਗਈ ਹੈ।

FacebookTwitterEmailWhatsAppTelegramShare
Exit mobile version