ਪੰਜਾਬ ਨਗਰ ਨਿਗਮ ਚੋਣਾਂ ਲਈ ਬੀ ਜੇ ਪੀ ਨੇ ਐਲਾਨੇ ਚੋਣ ਇੰਚਾਰਜ

ASHWANI SHARMA

ਚੰਡੀਗੜ੍ਹ: 17 ਨਵੰਬਰ 2020 – ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਚੋਣ ਪ੍ਰਬੰਧਨ ਲਈ ਨਿਗਮ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬੇ ਵਿਚ ਹੋਣ ਵਾਲੀਆਂ ਨਿਗਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ ਸਾਰੀਆਂ ਨਿਗਮ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰੇਗੀ, ਜਿਸ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚੋਣ ਇੰਚਾਰਜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਜੀਵਨ ਗੁਪਤਾ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਨਿਗਮ ਕਮੇਟੀ ਚੋਣ ਇੰਚਾਰਜਾਂ ਦੇ ਅਹੁਦੇ ‘ਤੇ ਜਗਰਾਉਂ ‘ਚ  ਅਨਿਲ ਸੱਚਰ, ਖੰਨਾ ‘ਚ ਰਵਿੰਦਰ ਅਰੋੜਾ, ਗੋਬਿੰਦਗੜ ‘ਚ ਹਰਬੰਸ ਲਾਲ, ਫਾਜ਼ਿਲਕਾ ‘ਚ ਮੋਹਨ ਲਾਲ ਗਰਗ, ਗੁਰਦਾਸਪੁਰ ‘ਚ  ਬਖਸ਼ੀ ਰਾਮ ਅਰੋੜਾ, ਫਿਰੋਜਪੁਰ ‘ਚ ਸੁਨੀਲ ਜੋਤੀ, ਦੀਨਾਨਗਰ ‘ਚ ਰਾਜੇਸ਼ ਹਨੀ, ਦਸੂਹਾ ‘ਚ ਮਾਸਟਰ ਮੋਹਨ ਲਾਲ, ਧਾਰੀਵਾਲ ‘ਚ ਸ਼ਿਵ ਦਿਆਲ ਚੁੱਘ, ਰਾਜਪੁਰਾ ‘ਚ ਆਰ.ਐਸ. ਢਿੱਲੋਂ (ਗਿੰਨੀ), ਸੁਜਾਨਪੁਰ ‘ਚ ਦਿਨੇਸ਼ ਠਾਕੁਰ ਬੱਬੂ, ਨੰਗਲ ‘ਚ ਅਨਿਲ ਸਰੀਨ ਅਤੇ ਮੁਕੇਰੀਆਂ ‘ਚ ਉਮੇਸ਼ ਦੱਤ ਸ਼ਾਰਦਾ ਨੂੰ ਨਿਯੁਕਤ ਕੀਤਾ ਗਿਆ ਹੈ।

ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋ ਜ਼ਿਲ੍ਹਾ ਪ੍ਰਭਾਰੀਆਂ ਦਾ ਤਬਾਦਲਾ ਕੀਤਾ ਹੈ, ਜਿਨ੍ਹਾਂ ਵਿੱਚ ਦਿਆਲ ਸਿੰਘ ਸੋਢੀ ਨੂੰ ਪਟਿਆਲਾ ਅਰਬਨ ਅਤੇ ਆਰ.ਪੀ. ਮਿੱਤਲ ਨੂੰ ਫਿਰੋਜ਼ਪੁਰ ਦਾ ਪ੍ਰਭਾਰੀ ਲਗਾਇਆ ਗਿਆ ਹੈ।

ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵ-ਨਿਯੁਕਤ ਚੋਣ ਇੰਚਾਰਜਾਂ ਨੂੰ ਸ਼ੁਭ ਕਾਮਨਾ ਦਿੰਦਿਆਂ ਕਿਹਾ ਕਿ ਨਵੇ ਨਿਯੁਕਤ ਇੰਚਾਰਜ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਣਗੇ ਅਤੇ ਪਾਰਟੀ ਨੂੰ ਮਜਬੂਤ ਕਰਕੇ ਅਗਾਮੀ ਨਿਗਮ ਚੋਣਾਂ ਵਿਚ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਅਦਾ ਕਰਨਗੇ।

FacebookTwitterEmailWhatsAppTelegramShare
Exit mobile version