ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਤੌਰ ‘ਤੇ ਪਹਿਨਿਆ ਜਾਵੇ-ਐਸ.ਡੀ.ਐਮ ਬਲਬੀਰ ਰਾਜ ਸਿੰਘ
ਗੁਰਦਾਸਪੁਰ, 5 ਨਵੰਬਰ ( ਮੰਨਨ ਸੈਣੀ)। ਸ. ਬਲਬੀਰ ਰਾਜ ਸਿੰਘ ਐਸ.ਡੀ.ਐਮ ਗੁਰਦਾਸਪੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਤੋਰ ‘ਤੇ ਪਹਿਨਿਆ ਜਾਵੇ ਅਤੇ ਖਾਸਕਰਕੇ ਜਦ ਘਰੋਂ ਬਾਹਰ ਨਿਕਲੋ ਤਾਂ ਮਾਸਕ ਜਰੂਰ ਪਹਿਨਿਆ ਜਾਵੇ। ਨਵ ਨਿਯੁਕਤ ਐਸ .ਡੀ.ਐਮ ਬਲਬੀਰ ਰਾਜ ਸਿੰਘ ਗੁਰਦਾਸਪੁਰ ਵਿਖੇ ਐਸ.ਡੀ.ਐਮ ਵਿਖੇ ਨਿਯੁਕਤ ਹੋਣ ਤੋ ਪਹਿਲਾਂ ਹੁਸ਼ਿਆਰਪੁਰ ਵਿਖੇ ਕਮਿਸ਼ਨਰ ਕਾਰਪੋਰੇਸ਼ਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਸ੍ਰੀ ਬਲਬੀਰ ਰਾਜ ਸਿੰਘ 2019 ਦੌਰਾਨ ਬਟਾਲਾ ਵਿਖੇ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਸਕੱਤਰ ਸਿੰਘ ਬੱਲ ਜੋ ਗੁਰਦਾਸਪੁਰ ਵਿਖੇ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਰਹੇ ਸਨ, ਉਨਾਂ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਵਜੋਂ ਤਰੱਕੀ ਹੋਣ ਉਪਰੰਤ ਉਨਾਂ ਖੰਨਾ ਵਿਖੇ ਅਹੁਦਾ ਸੰਭਾਲਿਆ ਹੈ।
ਇਸ ਮੌਕੇ ਗੱਲਬਾਤ ਦੌਰਾਨ ਸ੍ਰੀ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ ਕਰਕੇ ਉਨਾਂ ਦੀ ਟੈਸਟਿੰਗ ਕਰਨੀ ਬਹੁਤ ਜਰੂਰੀ ਹੈ, ਇਸ ਲਈ ਜੋ ਵਿਅਕਤੀ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਹਨ, ਉਨਾਂ ਨੂੰ ਆਪਣੀ ਟੈਸਟਿੰਗ ਜਰੂਰ ਕਰਵਾਉਣੀ ਚਾਹੀਦੀ ਹੈ। ਉਨਾਂ ਨੇ ਕਿਹਾ ਅਗਰ ਕਿਸੇ ਵਿਅਕਤੀ ਨੂੰ ਕੋਰੋਨਾ ਵਾਇ੍ਰਸ ਦੇ ਲੱਛਣ ਜਿਵੇਂ ਬੁਖਾਰ, ਖਾਂਸੀ, ਜੁਕਾਮ, ਸਾਹ ਦਾ ਚੜ•ਨਾ ਜਾਂ ਕਿਸੇ ਹੋਰ ਤਰ•ਾਂ ਦੇ ਨਜ਼ਰ ਆਉਂਦੇ ਹਨ ਤਾਂ ਬਿਨ•ਾਂ ਦੇਰੀ ਕੀਤੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੇ ਤਾਂ ਜੋ ਸਹੀ ਸਮੇਂ ਤੇ ਕੋਰੋਨਾ ਵਾਇਰਸ ਦਾ ਪਤਾ ਲੱਗਣ ਤੇ ਨਾਲ ਹੀ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਟੈਸਟ ਮੁਫਤ ਕੀਤਾ ਜਾਂਦਾ ਹੈ।
ਐਸ.ਡੀ.ਐਮ ਨੇ ਅੱਗੇ ਕਿਹਾ ਕਿ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ । ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੌਜ਼ਟਿਵ ਆਉਂਦੀ ਹੈ ਤਾਂ ਉਹ ਆਪਣੇ ਘਰ ਵਿਚ ਏਕਾਂਤਵਾਸ ਹੋ ਸਕਦੇ ਹਨ। ਸਿਹਤ ਵਿਭਾਗ ਵਲੋਂ ਲਗਤਾਰ ਉਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ। ਕੋਰੋਨਾ ਬਿਮਾਰੀ ਨੂੰ ਲੁਕਾਉਣ ਨਾਲ ਨਹੀਂ, ਸਗੋਂ ਜਿਨਾਂ ਇਸਦਾ ਵੱਧ ਪਤਾ ਲੱਗੇਗਾ , ਓਨੀ ਛੇਤੀ ਹੀ ਕੋਰੋਨਾ ਪੀੜਤ ਦਾ ਇਲਾਜ ਸ਼ੁਰੂ ਕਰਕੇ ਉਸਨੂੰ ਠੀਕ ਕੀਤਾ ਜਾ ਸਕਦਾ ਹੈ।