ਗੁਰਦਾਸਪੁਰ 17 ਅਕਤੂਬਰ ( ਮੰਨਨ ਸੈਣੀ )। ਡਾ: ਰਜਿੰਦਰ ਸਿੰਘ ਸੋਹਲ ਸੀਨੀਅਰ ਪੂਲਿਸ ਕਪਤਾਨ, ਗੁਰਦਾਸਪੁਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਝੋਨੇ ਦੀ ਕਟਾਈ ਅਤੇ ਖਰੀਦ ਦਾ ਸੀਜਨ 2020 ਚਾਲੂ ਹੈ। ਇਸ ਦੇ ਨਾਲ ਦੀ ਪੁਲਿਸ ਪ੍ਰਸ਼ਾਸਨ ਵੱਲੋ ਕਿਸਾਨਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਗਿੱਲੇ ਝੋਨੇ ਦੀ ਕਟਾਈ ਨਾ ਕਰਨ ਅਤੇ ਕਟਾਈ ਤੋ ਬਾਅਦ ਝੋਨੇ ਦੀ ਰਹਿੰਦ ਖੁੰਹਦ (ਪਰਾਲੀ) ਨੂੰ ਉਹ ਅੱਗ ਨਾ ਲਗਾਉਣ ਕਿਉਕਿ ਇਸ ਨਾਲ ਵਾਤਾਵਰਣ ਪ੍ਰਦੁਸਿਤ ਹੁੰਦਾ ਹੈ ਅਤੇ ਜਮੀਨ ਵਿਚਲੇ ਜੈਵਿਕ ਤੱਤ ਨਸ਼ਟ ਹੋ ਜਾਂਦੇ ਹਨ। ਕਿਸਾਨਾ ਨੂੰ ਜਾਣੁ ਕਰਵਾਇਆ ਜਾਵੇ ਕਿ ਕਟਾਈ ਉਪਰੰਤ ਝੋਨੇ ਦੀ ਰਹਿੰਦ ਖੁਹੰਦ ਨੂੰ ਜਾਂ ਤਾ ਖੇਤ ਤੋ ਬਾਹਰ ਪਸ਼ੂ ਧਨ ਲਈ ਕੱਢ ਲਿਆ ਜਾਵੇ ਜਾਂ ਫਿਰ ਖੇਤ ਵਿਚ ਹੀ ਜੈਵਿਕ ਖਾਦ ਤਿਅਰ ਕਰਕੇ ਸਿੱਧੀ ਬਿਜਾਈ ਲਈ ਰਹਿਣ ਦਿੱਤਾ ਜਾਵੇ ਪ੍ਰੰਤੁ ਉਸਨੂੰ ਅੱਗ ਕਿਸੇ ਵੀ ਅੱਗ ਵਿਚ ਨਾ ਲਗਾਈ ਜਾਵੇ, ਕਿਉਕਿ ਇਸ ਨਾਲ ਵਾਤਾਵਰਣ ਨੂੰ ਪ੍ਰਦੁਸ਼ਿਤ ਹੋਣ ਤੋ ਰੋਕਿਆ ਜਾ ਸਕਦਾ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ, ਭਾਰਤ ਸਰਕਾਰ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ ਦੀਆਂ ਹਦਾਇਤਾ ਦੀ ਪਾਲਣਾ ਕੀਤੀ ਜਾਵੇ। ਇਸ ਨਾਲ ਦਮਾ ਅਤੇ ਕੋਰੋਨਾ ਦੇ ਰੋਗੀਆਂ ਲਈ ਆਕਸੀਜਨ ਦੀ ਘਾਟ ਹੋ ਸਕਦੀ ਹੈ।
ਉਹਨਾ ਅੱਗੇ ਦਸਿਆ ਕਿ ਇਸ ਦੇ ਨਾਲ ਹੀ ਕੋਵਿਡ-2019 ਦੀ ਮਹਾਂਮਾਰੀ ਨੂੰ ਧਿਆਨ ਵਚ ਰੱਖਦਿਆ ਮੰਡੀਆ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਮਾਸਕ ਲਗਾਉਣ, ਸਮਾਜਿਕ ਦੂਰੀ ਦੀ ਪਾਲਣਾ ਕਰਨ ਅਤੇ ਸਮੇ ਸਮੇ ਸਿਰ ਸੈਨੇਟਾਈਜਰ ਦੀ ਵਰਤੋ ਕਰਨ ਅਤੇ ਹੱਥ ਸਾਬਣ ਨਾਲ ਧੋਣ ਅਤੇ ਮੰਡੀਆ ਵਿੱਚ ਇਕੱਠੇ ਹੋ ਕੇ ਖੜੇ ਨਾ ਹੋਣ ਸਬੰਧੀ ਹਦਾਇਤਾ ਪ੍ਰਸਾਸਣ ਵੱਲੋ ਜਾਰੀ ਕੀਤੀਆ ਹਨ, ਇਹਨਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਕਿਸਾਨਾ ਨੂੰ ਦੁਬਾਰਾ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪੰਜਾਬ ਸਰਕਾਰ ਵੱਲੋ ਖੇਤੀ ਬਾੜੀ ਮਹਿਕਮਾ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪਰਾਲੀ ਨੂੰ ਬਿਨਾਂ ਸਾੜੇ ਜਾਣ ਤੋ ਨਿਪਟਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਉਹ ਜਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਝੋਨੇ ਦੇ ਸੀਜਨ-2020 ਨੂੰ ਸਾਂਤੀ ਪੂਰਵਕ ਸਮਾਪਤ ਕੀਤਾ ਜਾ ਸਕੇ।
ਡਾ: ਸੋਹਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਣ ਵੱਲੋ ਇਹ ਪੂਰੀ ਕੋਸ਼ਿਸ ਹੈ ਕਿ ਕਿਸਾਨਾਂ ਦੀ ਹਰ ਜਰੂਰੀ ਕਾਨੂੰਨੀ ਮੱਦਦ ਕੀਤੀ ਜਾਵੇ, ਪਰ ਨਾਲ ਹੀ ਅਪੀਲ ਕੀਤੀ ਕਿ ਉਹ ਆਪਣੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਰੱਖਣ। ਇਹ ਸਾਡੀ ਸਾਰਿਆ ਦੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਬਣਦੀ ਹੈ।
ਐਸ ਐਸ ਪੀ ਗੁਰਦਾਸਪੁਰ ਵੱਲੋ ਉਹਨਾਂ ਸਾਰੀਆ ਪੰਚਾਇਤਾਂ ਦਾ ਵੀ ਦਿਲੀ ਧੰਨਵਾਦ ਕੀਤਾ ਕਿ ਜਿੰਨਾ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਮਤੇ ਪਾਸ ਕੀਤੇ । ਝੋਨੇ ਦਾ ਸੀਜਨ ਖਤਮ ਹੋਣ ਤੋਂ ਬਾਅਦ ਉਹਨਾ ਸਾਰੀਆ ਨੂੰ ਸਨਮਾਨਿਤ ਕੀਤਾ ਜਾਵੇਗਾ।