ਪੰਜਾਬ ਬੀ ਜੇ ਪੀ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਵਲੋਂ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਤੁਰਣ ਚੁੱਗ ਦਾ ਸਨਮਾਨ

ਬਟਾਲਾ ,(ਗੁਰਦਾਸਪੁਰ) 2 ਅਕਤੂਬਰ (ਮੰਨਨ ਸੈਣੀ) । ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਦੇ ਵੱਲੋਂ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਤੁਰਣ ਚੁੱਗ ਦਾ ਰਾਸ਼ਟਰੀ ਜਨਰਲ ਸਕੱਤਰ ਬਣਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਉਹਨਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਬੀ ਜੇ ਪੀ ਦੇ ਆਗੂ ਯਾਦਵਿੰਦਰ ਸਿੰਘ ਬੁੱਟਰ ਅਤੇ ਕਿਸਾਨ ਮੋਰਚੇ ਦੇ ਜ਼ਿਲਾ ਗੁਰਦਾਸਪੁਰ ਪ੍ਰਧਾਨ ਮਨਿੰਦਰ ਪਾਲ ਸਿੰਘ ਘੁੰਮਣ ਤੇ ਹੋਰ ਸਾਥੀਆ ਵੱਲੋਂ ਫੁਲਾਂ ਦਾ ਹਾਰ ਅਤੇ ਹੱਲ ਦੇ ਕੇ ਸਵਾਗਤ ਕੀਤਾ ।ਇਸ ਮੌਕੇ ਤਰੁਨ ਚੁੱਗ ਨੇ ਕਿਹਾ ਕਿ ਦੇਸ਼ ਦਾ ਹਰ ਕਿਸਾਨ ਆਪਣੀ ਸ਼ਰਤਾਂ ‘ਤੇ ਦੇਸ਼ ਦੇ ਕਿਸੇ ਵੀ ਕੋਨੇ’ ਚ ਆਪਣੀ ਫਸਲ, ਫਲ ਅਤੇ ਸਬਜ਼ੀਆਂ ਵੇਚ ਸਕਦਾ ਹੈ।

ਇਸ ਆਜ਼ਾਦੀ ਦੇ ਬਹੁਤ ਸਾਰੇ ਲਾਭ ਕਿਸਾਨਾਂ ਵਿੱਚ ਵੇਖਣ ਸ਼ੁਰੂ ਹੋ ਗਏ ਹਨ।ਇਸ ਮੌਕੇ ਤਰਨ ਚੁੱਗ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਲਗਾਉਣ ਤੇ ਪਾਰਟੀ ਹਾਈ ਕਮਾਂਡ ਦਾ ਯਾਦਵਿੰਦਰ ਸਿੰਘ ਬੁੱਟਰ ਵੱਲੋਂ ਧੰਨਵਾਦ ਕੀਤਾ ਗਿਆ ।ਬੁੱਟਰ ਨੇ ਕਿਹਾ ਕਿ ਤਰੁਨ ਚੁੱਗ ਨੂੰ ਹਾਈਕਮਾਂਡ ਦੇ ਵੱਲੋਂ ਰਾਸ਼ਟਰੀ ਜਨਰਲ ਸਕੱਤਰ ਲੱਗਣ ਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦੇ ਵਿੱਚ ਭਾਜਪਾ ਦਾ ਮਨੋਬਲ ਹੋਰ ਉੱਚਾ ਹੋ ਗਏ ਅਤੇ ਆਉਣ ਵਾਲ਼ੇ ਦਿਨਾਂ ਦੇ ਵਿੱਚ ਤਰੁਣ ਚੁਗ ਜਲਦ ਹੀ ਪਾਰਟੀ ਦੀਆਂ ਕਾਰਗੁਜ਼ਾਰੀਆਂ ਦੇ ਲਈ ਇਮਾਨਦਾਰ ਲੀਡਰ ਸਾਬਤ ਹੋਣਗੇ।ਇਸ ਦੌਰਾਨ ਤਰੁਨ ਚੁੱਗ ਨੇ ਉਨ੍ਹਾਂ ਦਾ ਸਨਮਾਨ ਕਰਨ ਵਾਲੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਭਾਜਪਾ ਦੇ ਆਗੂਆਂ ਦਾ ਧੰਨਵਾਦ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਸੈਦਪੁਰ ,ਗੁਰਜਿੰਦਰ ਸਿੰਘ ਕਾਲਾ ਬਾਲਾ , ਕਸਮੀਰ ਸਿੰਘ ਮਾਨ. ਵਿਕਾਸ ਸ਼ਰਮਾ ਆਦਿ ਹਾਜਰ ਸਨ।

FacebookTwitterEmailWhatsAppTelegramShare
Exit mobile version