ਡਾ.ਐਸ.ਪੀ.ਸਿੰਘ ਓਬਰਾਏ ‘ਪੰਜਾਬ ਜੇਲ੍ਹ ਵਿਕਾਸ ਬੋਰਡ’ ਦੇ ਮੈਂਬਰ ਨਿਯੁਕਤ

ਅੰਮ੍ਰਿਤਸਰ,1 ਅਕਤੂਬਰ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕਾਰਜਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ:) ਦੇ ਮੁੱਖੀ ਡਾ. ਐਸ.ਪੀ.ਸਿੰਘ ਓਬਰਾਏ ਨੂੰ ‘ਪੰਜਾਬ ਜੇਲ੍ਹ ਵਿਕਾਸ ਬੋਰਡ’ ਦਾ ਗ਼ੈਰਸਰਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਡਾ.ਓਬਰਾਏ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਰ. ਵੈਂਕਟਰਤਨਮ (ਆਈ.ਏ.ਐਸ.) ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਉੱਘੇ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਜੇਲ੍ਹਾਂ ਅੰਦਰ ਕੈਦੀਆਂ ਦੀ ਬੇਹਤਰੀ ਲਈ ਵੱਡੇ ਆਰ.ਓ. ਸਿਸਟਮ, ਕੰਪਿਊਟਰ ਸੈਂਟਰ,ਸਿਲਾਈ ਸੈਂਟਰ,ਲਾਇਬ੍ਰੇਰੀਆਂ, ਮਹਿਲਾ ਕੈਦੀਆਂ ਦੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਕਰੱਚ ਖੋਲ੍ਹਣ ਤੋਂ ਇਲਾਵਾ ਵੱਖ-ਵੱਖ ਸਮਿਆਂ ਤੇ ਕੈਦੀਆਂ ਦੀ ਸਿਹਤ ਸੁਰੱਖਿਆ ਲਈ ਵੱਡੀ ਗਿਣਤੀ ‘ਚ ਮੈਡੀਕਲ ਕੈਂਪ ਲਾ ਕੇ ਵੱਡੀ ਮਾਤਰਾ ‘ਚ ਆਪ੍ਰੇਸ਼ਨ ਕਰਵਾਉਣ ਦੇ ਨਾਲ-ਨਾਲ ਦਵਾਈਆਂ ਤੇ ਐਨਕਾਂ ਆਦਿ ਲਗਾਤਾਰ ਵੰਡਣ ਤੋਂ ਇਲਾਵਾ ਹਰ ਜੇਲ੍ਹ ਅੰਦਰ ਆਟਾ ਗੁੰਨ੍ਹਣ ਵਾਲੀਆਂ ਮਸ਼ੀਨਾਂ ਆਦਿ ਵੀ ਦਿੱਤੀਆਂ ਗਈਆਂ ਹਨ।

FacebookTwitterEmailWhatsAppTelegramShare
Exit mobile version