ਰੰਧਾਵਾ ਨੇ ਅਕਾਲ਼ੀ ਆਗੂ ਨੂੰ ਕਿਸਾਨ ਹਮਾਇਤੀ ਲਏ ਕਿਸੇ ਵੀ ਸਟੈਂਡ ਦੇ ਸਬੂਤ ਨਾਲ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ
ਚੰਡੀਗੜ੍ਹ, 21 ਸਤੰਬਰ। ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਮਾਮਲੇ ਵਿੱਚ ਭਾਈਵਾਲ ਰਹੀ ਹਰਸਿਮਰਤ ਕੌਰ ਬਾਦਲ ਤੋਂ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਪਹਿਲਾ ਤਾਂ ਿੲਹ ਦੱਸੇ ਕਿ ਜਦੋ ਕੇਂਦਰੀ ਕੈਬਨਿਟ ਵਿੱਚ ਖੇਤੀ ਆਰਡੀਨੈੰਸ ਪਾਸ ਹੋਏ ਤਾਂ ਉਸ ਨੇ ਕਿਸਾਨਾਂ ਦੇ ਹੱਕ ਵਿੱਚ ਕੀ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਦੂਜੀ ਗੱਲ ਿੲਹ ਸਪੱਸ਼ਟ ਕਰੇ ਕਿ ਜਦੋਂ ਕੈਬਨਿਟ ਵੱਲੋਂ ਆਰਡੀਨੈਂਸਾਂ ਨੂੰ ਕਾਨੂੰਨ ਬਣਾੳੁਣ ਲੲੀ ਸੰਸਦ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਤਾਂ ਉਸ ਨੇ ਕੀ ਸਟੈਂਡ ਲਿਅਾ।
ਕਾਂਗਰਸੀ ਆਗੂ ਨੇ ਹਰਸਿਮਰਤ ਨੂੰ ਤੀਜਾ ਸਵਾਲ ਪੁੱਛਿਆ ਕਿ ਸੰਸਦ ਵਿੱਚ ਬਿੱਲ ਪੇਸ਼ ਕਰਨ ਵੇਲੇ ਉਹ ਗੈਰ ਹਾਜਰ ਕਿਊ ਰਹੀ।ਉਨ੍ਹਾਂ ਕਿਹਾ ਕਿ ਹਰਸਿਮਰਤ ਇਹ ਵੀ ਸਪੱਸ਼ਟ ਕਰੇ ਕਿ ਅਸਤੀਫਾ ਉਸ ਨੇ ਆਪਣੀ ਮਰਜੀ ਨਾਲ ਦਿੱਤਾ ਜਾਂ ਕਿਸੇ ਦਬਾਅ ਹੇਠ ਕਿਉੰਕਿ ਅਸਤੀਫਾ ਦੇਣ ਵੇਲੇ ਵੀ ਉਹ ਸੰਸਦ ਵਿਚੋਂ ਗੈਰ ਹਾਜਰ ਰਹੀ। ਸ. ਰੰਧਾਵਾ ਨੇ ਪੰਜਵਾਂ ਸਵਾਲ ਪੁੱਛਦਿਆਂ ਕਿਹਾ, “ਹਰਸਿਮਰਤ ਦੱਸੇ ਕੀ ਇਹ ਕਾਨੂੰਨ ਕਿਸਾਨ ਵਿਰੋਧੀ ਹੈ ਜਾਂ ਨਹੀਂ।”
ਸ ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਸਵਾਲ ਦੇ ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਕੋਲ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਹੈ ਤਾਂ ਉਹ ਪੀਟੀਸੀ ਸਮੇਤ ਕਿਸੇ ਵੀ ਚੈਨਲ ਉਤੇ ਕਾਂਗਰਸੀ ਵਰਕਰ ਨਾਲ ਬਹਿਸ ਵਿੱਚ ਬੈਠਣ ਦੀ ਖੁੱਲ੍ਹੀ ਚੁਣੌਤੀ ਸਵਿਕਾਰ ਕਰੇ।