ਦੁੱਖਦ ਖਬਰ : ਗੁਰਦਾਸਪੁਰ ਵਾਸੀ ਸਾਬਕਾ ਤਹਿਸੀਲਦਾਰ ਨਵਤੇਜ ਸੋਢੀ ਦੀ ਸੰਖੇਪ ਬਿਮਾਰੀ ਦੇ ਚਲਦਿਆ ਹੋਈ ਅਮਰੀਕਾ ਵਿੱਚ ਮੌਤ

ਗੁਰਦਾਸਪੁਰ, 1 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਦੇ ਨਿਵਾਸੀ ਸਾਬਕਾ ਤਹਸੀਲਦਾਰ ਨਵਜੇਤ ਸਿੰਘ ਸੋਢੀ ਦੀ ਅਮੇਰਿਕਾ ਵਿੱਚ ਸੰਖੇਪ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ। ਉਨ੍ਹਾਂ ਦਾ ਕਿ਼ਡਨੀ ਟਰਾਂਸਪਲਾਂਟ ਵੀ ਹੋਇਆ ਸੀ। ਨਵਜੇਤ ਸੋਢੀ ਪਹਿਲਾ ਗੁਰਦਾਸਪੁਰ ਦੇ ਡਾਕ ਖਾਨਾ ਮੁਹੱਲੇ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹਨਾਂ ਵਲੋਂ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨਵਾਂ ਘਰ ਬਣਾ ਲਿਆ ਸੀ। ਇਹਨਾਂ ਵੱਲੋ ਗੁਰਦਾਸਪੁਰ ਵਿੱਚ ਵੀ ਬਤੌਰ ਨਾਇਬ ਤਹਿਸੀਲਦਾਰ ਅਤੇ ਫੇਰ ਤਹਿਸੀਲਦਾਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆ ਗਇਆ ਸਨ।

ਬੇਹੱਦ ਮਿਲਣਸਾਰ ਅਤੇ ਚੰਗੇ ਸੁਭਾ ਦੇ ਮਾਲਿਕ ਨਵਜੇਤ ਸੋਢੀ ਦੇ ਅਕਾਲ ਚਲਾਨੇ ਦੀ ਖ਼ਬਰ ਸੁਣ ਕੇ ਸ਼ਹਿਰ ਅੰਦਰ ਬੇਹਦ ਗਮੀ ਦਾ ਮਾਹੌਲ ਹੈ। ਇਹਨਾਂ ਦਿਨੀਂ ਸ਼੍ਰੀ ਸੋਢੀ ਅਮੇਰੀਕਾ ਰਹਿ ਰਹੇ ਸਨ ਜਿੱਥੇ ਉਨ੍ਹਾਂ ਦੇ ਚਲਾਣੇ ਦੀ ਖ਼ਬਰ ਆਈ ਹੈ।

Exit mobile version